2 ਪੁੱਤਾਂ ਨੂੰ ਖੂਹ ''ਚ ਸੁੱਟਣ ਤੋਂ ਬਾਅਦ ਪਿਓ ਨੇ ਕੀਤੀ ਖ਼ੁਦ.ਕੁਸ਼ੀ
Sunday, Oct 13, 2024 - 04:22 PM (IST)
ਕਾਮਾਰੈੱਡੀ (ਵਾਰਤਾ)- ਤੇਲੰਗਾਨਾ ਦੇ ਕਾਮਾਰੈੱਡੀ ਜ਼ਿਲ੍ਹੇ 'ਚ ਇਕ ਪਿਤਾ ਨੇ ਆਪਣੇ 2 ਛੋਟੇ ਪੁੱਤਾਂ ਨੂੰ ਖੂਹ 'ਚ ਸੁੱਟਣ ਤੋਂ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼੍ਰੀਨਿਵਾਸ (35) ਅਤੇ ਉਸ ਦੇ ਪੁੱਤਾਂ ਵਿਗਨੇਸ਼ (6) ਅਤੇ ਅਨਿਰੁੱਧ (4) ਵਜੋਂ ਕੀਤੀ ਗਈ ਹੈ। ਉਹ ਸਾਰੇ ਕਾਮਾਰੈੱਡੀ ਜ਼ਿਲ੍ਹੇ ਦੇ ਥੰਡਵਈ ਮੰਡਲ ਦੇ ਨੰਦੀਵਾੜਾ ਦੇ ਵਾਸੀ ਸਨ। ਉਹ ਤਿੰਨ ਦੁਰਗਾਦੇਵੀ ਦੇ ਵਿਸਰਜਨ ਸਮਾਰੋਹ 'ਚ ਹਿੱਸਾ ਲੈਣ ਲਈ ਸ਼ਨੀਵਾਰ ਸ਼ਾਮ ਲਗਭਗ 7.30 ਵਜੇ ਘਰੋਂ ਨਿਕਲੇ ਸਨ ਪਰ 10 ਵਜੇ ਤੱਕ ਵਾਪਸ ਨਹੀਂ ਪਰਤੇ।
ਚਿੰਤਤ ਹੋ ਕੇ ਸ਼੍ਰੀਨਿਵਾਸ ਦੀ ਪਤਨੀ ਅਪਰਣਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਬਾਅਦ 'ਚ ਸਥਾਨਕ ਲੋਕਾਂ ਨੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਖੂਹ 'ਚ ਤੈਰਦੀਆਂ ਹੋਈਆਂ ਦੇਖੀਆਂ। ਮੋਟਰ ਦੀ ਮਦਦ ਨਾਲ ਪਾਣੀ ਕੱਢਿਆ ਗਿਆ ਅਤੇ ਸ਼੍ਰੀਨਿਵਾਸ ਦੀ ਲਾਸ਼ ਵੀ ਖੂਹ ਦੇ ਅੰਦਰ ਮਿਲੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਘਰੇਲੂ ਸਮੱਸਿਆਵਾਂ ਕਾਰਨ ਸ਼੍ਰੀਨਿਵਾਸ ਨੇ ਇਹ ਕਦਮ ਚੁੱਕਿਆ। ਪੁਲਸ ਨੇ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8