ਸ਼ਖਸ ਨੇ ਵਿਆਹ ਲਈ ਦਿੱਤਾ ਅਜੀਬੋ-ਗਰੀਬ ਇਸ਼ਤਿਹਾਰ, ਸੋਸ਼ਲ ਮੀਡੀਆ ’ਤੇ ਭੜਕੇ ਲੋਕ

Sunday, Nov 21, 2021 - 04:08 PM (IST)

ਸ਼ਖਸ ਨੇ ਵਿਆਹ ਲਈ ਦਿੱਤਾ ਅਜੀਬੋ-ਗਰੀਬ ਇਸ਼ਤਿਹਾਰ, ਸੋਸ਼ਲ ਮੀਡੀਆ ’ਤੇ ਭੜਕੇ ਲੋਕ

ਨੈਸ਼ਨਲ ਡੈਸਕ— ਵਿਆਹ-ਸ਼ਾਦੀਆਂ ਲਈ ਕਈ ਵਾਰ ਅਜਿਹੇ ਇਸ਼ਤਿਹਾਰ ਵੇਖਣ ਨੂੰ ਮਿਲਦੇ ਹਨ, ਜੋ ਕਿ ਅਜੀਬੋ-ਗਰੀਬ ਵੀ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਪੜ੍ਹ ਕੇ ਹੈਰਾਨੀ ਵੀ ਹੁੰਦੀ ਹੈ। ਅਜਿਹੇ ਇਸ਼ਤਿਹਾਰਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਕੀ ਸੱਚ ’ਚ ਇਨ੍ਹਾਂ ਇਸ਼ਤਿਹਾਰਾਂ ਜ਼ਰੀਏ ਕੋਈ ਲਾਈਫ ਪਾਰਟਨਰ ਚੁਣ ਰਿਹਾ ਹੈ ਜਾਂ ਮਜ਼ਾਕ ਕਰ ਰਿਹਾ ਹੈ। ਅਜਿਹਾ ਹੀ ਇਸ਼ਤਿਹਾਰ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਇਹ ਇਸ਼ਤਿਹਾਰ Betterhalf.ai ’ਤੇ ਦਿੱਤਾ ਗਿਆ ਸੀ। ਜਿਸ ਸ਼ਖਸ ਨੇ ਇਸ ਇਸ਼ਤਿਹਾਰ ਨੂੰ ਦਿੱਤਾ ਹੈ, ਉਸ ਦੀ ਮੰਗ ਬੇਹੱਦ ਅਜੀਬੋ-ਗਰੀਬ ਲੱਗ ਰਹੀ ਹੈ। ਵਿਆਹ ਲਈ ਇਸ ਇਸ਼ਤਿਹਾਰ ਮੁਤਾਬਕ ਲੜਕੀ ਨੂੰ ‘ਰੂੜੀਵਾਦੀ’, ‘ਉਦਾਰ’, ‘ਪ੍ਰੋ-ਲਾਈਫ਼’ ਆਦਿ ਹੋਣਾ ਚਾਹੀਦਾ ਹੈ। ਇਸ ਇਸ਼ਤਿਹਾਰ ਨੂੰ ਵੇਖ ਕੇ ਲੋਕ ਇਸ਼ਤਿਹਾਰ ਦੇਣ ਵਾਲੇ ਦੀ ਜੰਮ ਕੇ ਕਲਾਸ ਲਾ ਰਹੇ ਹਨ।

PunjabKesari

ਇਸ ਇਸ਼ਤਿਹਾਰ ’ਚ ਦਿੱਤੇ ਗਏ ਅਜੀਬੋ-ਗਰੀਬ ਤਰਕ
ਇਸ਼ਤਿਹਾਰ ਮੁਤਾਬਕ ਉਸ ਦੀ ਜੀਵਨ ਸਾਥਣ ਦੇ ਮੈਨੀਕਿਊਰ ਅਤੇ ਪੈਡੀਕਿਊਰ ਕੀਤੇ ਜਾਣੇ ਚਾਹੀਦੇ ਹਨ ਅਤੇ ਉਸ ਨੂੰ ਸਾਫ-ਸੁਥਰਾ ਹੋਣਾ ਚਾਹੀਦਾ ਹੈ। ਜੀਵਨ ਸਾਥੀ ਤੋਂ ਸਾਫ-ਸੁਥਰਾ ਹੋਣ ਦੀ ਉਮੀਦ ਕਰਨ ’ਚ ਕੁਝ ਗਲਤ ਨਹੀਂ ਹੈ ਪਰ ਅੱਗੇ ਜੋ ਵੇਰਵਾ ਦਿੱਤਾ ਗਿਆ ਹੈ ਉਹ ਬਹੁਤ ਅਜੀਬ ਹੈ। ਸਾਥੀ ਦਾ ਪਹਿਨਾਵਾ 80 ਫ਼ੀਦੀ ਕੈਜੂਅਲ ਅਤੇ 20 ਫ਼ੀਸਦੀ ਫਾਰਮਲ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਭਰੋਸੇਮੰਦ, ਈਮਾਨਦਾਰ ਹੋਣ ਸਮੇਤ ਫਿਲਮਾਂ ਦੀ ਪਸੰਦ, ਯਾਤਰਾਵਾਂ ਅਤੇ ਪਰਿਵਾਰਕ ਵੇਰਵਾ ਆਦਿ ਦਾ ਵੀ ਜ਼ਿਕਰ ਹੈ। ਇਸ਼ਤਿਹਾਰ ਦੇਣ ਵਾਲੇ ਨੇ ਲਿਖਿਆ ਕਿ ਉਸ ਦੀ ਜੀਵਨ ਸਾਥਣ 18 ਤੋਂ 26 ਸਾਲ ਉਮਰ ਦੀ ਹੋਣੀ ਚਾਹੀਦੀ ਹੈ। ਵਿਆਹ ਦੇ ਇਸ ਅਨੋਖੇ ਇਸ਼ਤਿਹਾਰ ਨੂੰ ਵੇਖ ਕੇ ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਸ ਨੂੰ ਪਤਨੀ ਚਾਹੀਦੀ ਹੈ ਜਾਂ ਕੋਈ ਖੇਡਣ ਵਾਲਾ ਖਿਡੌਣਾ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਆਦਮੀ ਲੇਡੀਜ਼ ਟੇਲਰ ਹੈ ਜਾਂ ਕੀ ਹੈ?


author

Tanu

Content Editor

Related News