200 ਰੁਪਏ ਦੇ ਵਿਵਾਦ ਨੂੰ ਲੈ ਕੇ ਵਿਅਕਤੀ ਨੇ ਔਰਤ ਨੂੰ ਮਾਰੀ ਗੋਲੀ
Tuesday, May 01, 2018 - 04:47 PM (IST)
ਮੇਰਠ - ਉੱਤਰ-ਪ੍ਰਦੇਸ਼ ਦੇ ਮੇਰਠ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਰੈੱਡ ਲਾਈਟ ਏਰੀਆ 'ਚ ਇਕ ਵਿਅਕਤੀ ਨੇ ਸਿਰਫ 200 ਰੁਪਏ ਦੇ ਵਿਵਾਦ ਨੂੰ ਲੈ ਕੇ ਕੋਠਾ ਸੰਚਾਲਿਕਾ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਕੋਠਾ ਸੰਚਾਲਿਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਰੈੱਡ ਲਾਈਟ ਏਰੀਆ 'ਚ ਹੜਕੰਪ ਮਚ ਗਿਆ। ਤੁਰੰਤ ਕੋਠੇ ਬੰਦ ਹੋ ਗਏ ਤੇ ਹੱਤਿਆਰੇ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਜਾਣੋ ਪੂਰਾ ਮਾਮਲਾ -
ਜਾਣਕਾਰੀ ਮੁਤਾਬਕ ਘਟਨਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੀ ਹੈ। ਪੁਲਸ ਦੇ ਅਨੁਸਾਰ ਰੇਲਵੇ ਰੋਡ ਖੇਤਰ ਨਿਵਾਸੀ ਜ਼ਰੀਨਾ ਖਾਨ (52) ਦਾ ਕਬਾੜੀ ਬਾਜ਼ਾਰ 'ਚ ਕੋਠਾ ਹੈ। ਸੋਮਵਾਰ ਸ਼ਾਮ ਕਰੀਬ 4 ਵਜੇ ਜ਼ਰੀਨਾ ਦੇ ਕੋਠੇ 'ਤੇ ਇਕ ਵਿਅਕਤੀ ਆਇਆ। ਕੋਠਾ ਸੰਚਾਲਿਕਾ ਦਾ ਵਿਅਕਤੀ ਨਾਲ 200 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋਇਆ, ਜਿਸ ਤੋਂ ਬਾਅਦ ਵਿਅਕਤੀ ਨੇ ਜ਼ਰੀਨਾ ਦੇ ਸਿਰ 'ਚ ਗੋਲੀ ਮਾਰ ਦਿੱਤੀ। ਔਰਤ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਦੂਜੀ ਕੋਠਾ ਸੰਚਾਲਿਕਾ ਪਹੁੰਚੀ ਤਾਂ ਉਸ ਨੇ ਸ਼ੌਰ ਮਚਾਇਆ, ਜਿਸ 'ਤੇ ਦੋਸ਼ੀ ਵਿਅਕਤੀ ਸੈਕਸ ਵਰਕਰਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ।
ਆਰੋਪੀ ਨੂੰ ਫੜਨ ਦਾ ਕੀਤਾ ਜਾ ਰਿਹਾ ਯਤਨ -
ਇਸ ਵਾਰਦਾਤ ਤੋਂ ਬਾਅਦ ਬਾਜ਼ਾਰ 'ਚ ਹੜਕੰਪ ਮਚ ਗਿਆ। ਸੀ. ਓ. ਬ੍ਰਮਪੂਰੀ ਅਖਿਲੇਸ਼ ਭਦੌਰੀਆ ਤੇ ਇੰਸਪੈਕਟਰ ਬ੍ਰਹਮਪੂਰੀ ਸਤੀਸ਼ ਕੁਮਾਰ ਰਾਇ ਨੇ ਦੱਸਿਆ ਹੈ ਕਿ ਬਾਜ਼ਾਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਤੋਂ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਸਟਮਾਰਟਸ ਹਾਊਸ 'ਤੇ ਕੁਝ ਲੋਕਾਂ ਨੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ।
ਪੁਲਿਸ 'ਤੇ ਲਾਪਰਵਾਹੀ ਦਾ ਲਗਾਇਆ ਦੋਸ਼ -
ਦੱਸਿਆ ਜਾ ਰਿਹਾ ਹੈ ਕਿ ਕੋਠਾ ਸੰਚਾਲਿਕਾ ਦੀ ਹੱਤਿਆ 'ਚ ਪੁਲਸ ਦੀ ਲਾਪਰਵਾਹੀ ਸਾਹਮਣੇ ਆਈ ਹੈ। ਘਟਨਾ ਦੇ ਸਮੇਂ ਪੁਲਸ ਕਬਾੜੀ ਬਾਜ਼ਾਰ 'ਚ ਮੌਜੂਦ ਸੀ। ਵਾਰਦਾਤ ਤੋਂ 2 ਘੰਟੇ ਪਹਿਲਾਂ ਦੋਸ਼ੀ ਕੋਠਾ ਸੰਚਾਲਿਕਾ ਨੂੰ ਧਮਕੀ ਦੇ ਕੇ ਗਿਆ ਸੀ। ਸੈਕਸ ਵਰਕਰ ਨੇ ਇਸ ਦੀ ਸ਼ਿਕਾਇਤ ਪੁਲਿਸ ਤੋਂ ਕੀਤੀ ਸੀ। ਕੋਠਾ ਸੰਚਾਲਿਕਾ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਪੁਲਸ ਦੇ ਸਾਹਮਣੇ ਭੱਜ ਗਿਆ। ਵਾਰਦਾਤ ਤੋਂ ਬਾਅਦ ਪੁਲਸ ਖਿਲਾਫ ਲੋਕਾਂ ਨੇ ਹੰਗਾਮਾ ਕੀਤਾ। ਇਕ ਮਹੀਨੇ ਪਹਿਲਾਂ ਵੀ ਇਕ ਸੈਕਸ ਵਰਕਰ 'ਤੇ ਜਾਨਲੇਵਾ ਹਮਲਾ ਹੋਇਆ ਸੀ ਪਰ ਪੁਲਸ ਕਿਸੇ ਨੂੰ ਨਹੀਂ ਫੜ ਸਕੀ।