ਤੇਂਦੁਏ ਨੇ ਹੱਥ ਧੋਣ ਗਈ ਕੁੜੀ ਨੂੰ ਬਣਾਇਆ ਸ਼ਿਕਾਰ, ਘਰੋਂ ਕੁਝ ਮੀਟਰ ਦੂਰੋਂ ਮਿਲੀ ਲਾਸ਼
Monday, Apr 14, 2025 - 05:05 PM (IST)

ਨੈਸ਼ਨਲ ਡੈਸਕ- ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਇਕ ਤੇਂਦੁਏ ਨੇ ਹਮਲਾ ਕਰ ਕੇ 3 ਸਾਲਾ ਬੱਚੀ ਨੂੰ ਮਾਰ ਸੁੱਟਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 9.30 ਵਜੇ ਮੋਰਾਸਾ ਪਿੰਡ 'ਚ ਖੇਤ ਮਜ਼ਦੂਰ ਰਮੇਸ਼ ਚਾਵੜਾ ਦੀ ਕੁੜੀ ਕੁੰਦਨ ਝੌਂਪੜੀ ਤੋਂ ਬਾਹਰ ਹੱਥ ਧੋਣ ਗਈ ਸੀ। ਇਸ ਦੌਰਾਨ ਇਕ ਤੇਂਦੁਏ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਮਾਰ ਸੁੱਟਿਆ।
ਇਹ ਵੀ ਪੜ੍ਹੋ- ਸ਼ਹਿਦ ਇਕੱਠਾ ਕਰਨ ਗਏ ਨੌਜਵਾਨਾਂ 'ਤੇ ਹਾਥੀ ਨੇ ਕਰ'ਤਾ ਹਮਲਾ, ਪੈਰਾਂ ਨਾਲ ਕੁਚਲ ਕੇ ਇਕ ਦੀ ਲੈ ਲਈ ਜਾਨ
ਉਨ੍ਹਾਂ ਅੱਗੇ ਦੱਸਿਆ ਕਿ ਬੱਚੀ ਦੀ ਲਾਸ਼ ਘਰੋਂ ਕਰੀਬ 200 ਮੀਟਰ ਦੂਰ ਮਿਲਿਆ। ਤੇਂਦੁਏ ਨੂੰ ਫੜਨ ਲਈ ਪਿੰਡ ਵਾਸੀਆਂ ਨੇ 5 ਪਿੰਜਰੇ ਲਗਾਏ ਹੋਏ ਸਨ, ਜਿਨ੍ਹਾਂ 'ਚੋਂ ਇਕ 'ਚ ਉਹ ਫਸ ਗਿਆ, ਜਿੱਥੋਂ ਉਸ ਨੂੰ ਵਣ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਹੋਈ ਦਿੱਲੀ ਪੁਲਸ ! ਹੁਣ ਕਰੇਗੀ ਡਿਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e