ਹੈਂ! 13,000 ਰੁਪਏ ਦਾ ਇਕ ਨਿੰਬੂ
Saturday, Mar 01, 2025 - 04:21 PM (IST)

ਇਰੋਡ- ਇਕ ਨਿੰਬੂ ਦੀ ਕੀਮਤ 13,000 ਰੁਪਏ। ਪੜ੍ਹ ਕੇ ਤੁਹਾਨੂੰ ਹੈਰਾਨੀ ਤਾਂ ਹੋਈ ਹੋਵੇਗੀ ਪਰ ਇਹ ਸੱਚ ਹੈ ਕਿ ਇਕ ਨਿੰਬੂ ਦੀ ਕੀਮਤ 13,000 ਰੁਪਏ ਹੈ ਅਤੇ ਖਰੀਦਦਾਰ ਨੇ ਇਸ ਨੂੰ ਖਰੀਦ ਵੀ ਲਿਆ। ਦਰਅਸਲ ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਇਕ ਪਿੰਡ ਦੇ ਮੰਦਰ 'ਚ ਰਸਮਾਂ ਦੌਰਾਨ ਵਰਤੇ ਜਾਣ ਵਾਲੇ ਇਕ ਨਿੰਬੂ ਦੀ ਨਿਲਾਮੀ 13,000 ਰੁਪਏ ਵਿਚ ਕੀਤੀ ਗਈ। ਸਾਲਾਨਾ ਮਹਾਸ਼ਿਵਰਾਤਰੀ ਤਿਉਹਾਰ ਦੇ ਮੌਕੇ ’ਤੇ ਕਈ ਸਾਲਾਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਕ ਬੁੱਧਵਾਰ ਅੱਧੀ ਰਾਤ ਨੂੰ ਵਿਲਕਕੇਠੀ ਪਿੰਡ ਦੇ ਪਾਜ਼ਮਥਿੰਨੀ ਕਰੁੱਪਾ ਈਸ਼ਵਰਨ ਮੰਦਰ ਵਿਚ ਇਕ ਜਨਤਕ ਨਿਲਾਮੀ ਕੀਤੀ ਗਈ।
ਇਹ ਵੀ ਪੜ੍ਹੋ- ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ
ਸ਼ਰਧਾਲੂ ਮੁੱਖ ਦੇਵਤੇ ਦੀ ਮੂਰਤੀ ’ਤੇ ਰੱਖੀਆਂ ਗਈਆਂ ਪਵਿੱਤਰ ਚੀਜ਼ਾਂ ਲਈ ਬੋਲੀ ਲਗਾਉਂਦੇ ਹਨ, ਜਿਸ ਵਿਚ ਇਕ ਨਿੰਬੂ, ਇਕ ਚਾਂਦੀ ਦੀ ਮੁੰਦਰੀ ਅਤੇ ਇਕ ਚਾਂਦੀ ਦਾ ਸਿੱਕਾ ਸ਼ਾਮਲ ਹੈ। ਥੰਗਾਰਾਜ ਨਾਂ ਦੇ ਇਕ ਵਿਅਕਤੀ ਨੇ 13,000 ਰੁਪਏ ਵਿਚ ਨਿੰਬੂ ਖਰੀਦਿਆ, ਜਦੋਂ ਕਿ ਅਰਾਚਲੂਰ ਦੇ ਚਿਦਾਂਬਰਮ ਨੇ 43,100 ਰੁਪਏ ਵਿਚ ਚਾਂਦੀ ਦੀ ਮੁੰਦਰੀ ਖਰੀਦੀ। ਰਵੀ ਕੁਮਾਰ ਅਤੇ ਬਨੁਪ੍ਰਿਆ ਨੇ ਸਾਂਝੇ ਤੌਰ ’ਤੇ ਚਾਂਦੀ ਦੇ ਸਿੱਕੇ ਲਈ 35,000 ਰੁਪਏ ਦੀ ਬੋਲੀ ਲਗਾਈ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀਆਂ ਮੌਜਾਂ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਪਿਛਲੇ ਸਾਲ 9 ਨਿੰਬੂ 2.36 ਲੱਖ 'ਚ ਵਿਕੇ ਸਨ
ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਲਾਮੀ ਤੋਂ ਬਾਅਦ ਵਿਸ਼ੇਸ਼ ਪੂਜਾ ਲਈ ਵਸਤੂਆਂ ਨੂੰ ਦੇਵਤਾ ਅੱਗੇ ਰੱਖਿਆ ਗਿਆ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਰੱਖਣ ਨਾਲ ਉਨ੍ਹਾਂ ਦੇ ਪਰਿਵਾਰ 'ਚ ਖੁਸ਼ਹਾਲੀ ਆਉਂਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਤਾਮਿਲਨਾਡੂ ਦੇ ਵਿਲੁਪੁਰਮ ਜ਼ਿਲ੍ਹੇ ਵਿਚ ਸਥਿਤ ਭਗਵਾਨ ਮੁਰੂਗਨ ਦੇ ਮੰਦਰ 'ਚ ਚੜ੍ਹਾਏ ਗਏ 9 ਨਿੰਬੂ 2.36 ਲੱਖ ਰੁਪਏ 'ਚ ਨਿਲਾਮ ਹੋਏ ਸਨ। ਇਨ੍ਹਾਂ 'ਚੋਂ ਇਕ ਨਿੰਬੂ ਖਰੀਦਦਾਰ ਨੇ 50,500 ਰੁਪਏ ਦੇ ਕੇ ਖਰੀਦਿਆ ਸੀ।
ਇਹ ਵੀ ਪੜ੍ਹੋ- Aadhar Card ਦਾ ਨਾ ਹੋਵੇ ਗਲਤ ਇਸਤੇਮਾਲ, UIDAI ਦੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8