ਸੀਕਰ ਜ਼ਿਲ੍ਹੇ ''ਚ 2500 ਰਿਸ਼ਵਤ ਲੈਂਦੇ ਜੂਨੀਅਰ ਇੰਜੀਨੀਅਰ ਗ੍ਰਿਫਤਾਰ
Wednesday, Nov 12, 2025 - 04:20 PM (IST)
ਜੈਪੁਰ (ਵਾਰਤਾ) : ਰਾਜਸਥਾਨ ਦੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ (ਏਸੀਬੀ) ਨੇ ਬੁੱਧਵਾਰ ਨੂੰ ਸੀਕਰ ਜ਼ਿਲ੍ਹੇ ਦੇ ਸ਼੍ਰੀਮਾਧੋਪੁਰ ਵਿਚ ਜੂਨੀਅਰ ਇੰਜੀਨੀਅਰ ਦਫਤਰ ਦੇ ਜੂਨੀਅਰ ਇੰਜੀਨੀਅਰ ਸੰਦੀਪ ਦਿਵੇਦੀ ਨੂੰ ਇਕ ਮਾਮਲੇ ਵਿਚ 2500 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ।
ਏਸੀਬੀ ਦੇ ਸੂਤਰਾਂ ਮੁਤਾਬਕ ਸ਼ਿਕਾਇਤਕਰਤਾ ਦੇ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੇ ਤਹਿਤ ਸੋਲਰ ਮੀਟਰ ਜਾਰੀ ਕਰਨ ਦੇ ਬਦਲੇ 11 ਨਵੰਬਰ ਨੂੰ ਸ਼ਿਕਾਇਤਕਰਤਾ ਤੋਂ 2500 ਰੁਪਏ ਬਤੌਰ ਰਿਸ਼ਵਤ ਦੀ ਮੰਗ ਕਰਨ ਤੇ ਇਸੇ ਦੌਰਾਨ ਬੁੱਧਵਾਰ ਨੂੰ ਮੰਗੇ ਗਏ ਪੈਸੇ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਏਸੀਬੀ ਦੀ ਵਧੀਕ ਪੁਲਸ ਡਾਇਰੈਕਟਰ ਜਨਰਲ ਸਮਿਤਾ ਸ਼੍ਰੀਵਾਸਤਵ ਦੀ ਨਿਗਰਾਨੀ ਵਿਚ ਮੁਲਜ਼ਮ ਜੂਨੀਅਰ ਇੰਜੀਨੀਅਰ ਤੋਂ ਪੁੱਛਗਿੱਛ ਤੇ ਕਾਰਵਾਈ ਜਾਰੀ ਹੈ। ਏਸੀਬੀ ਵੱਲੋਂ ਮਾਮਲੇ ਵਿਚ ਭ੍ਰਿਸ਼ਟਾਚਾਰ ਨਿਵਾਰਣ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
