ਧਾਰਮਿਕ ਰਸਮ ਦੇ ਨਾਂ ’ਤੇ ਪਤੀ ਨੇ ਪਤਨੀ ’ਤੇ ਨਗਨ ਹੋਣ ਲਈ ਪਾਇਆ ਦਬਾਅ
Thursday, Sep 19, 2024 - 12:38 PM (IST)
ਕੋਝੀਕੋਡ (ਭਾਸ਼ਾ)- ਕੇਰਲ ਵਿਚ ਇਕ ਔਰਤ ਨੂੰ ਗੁੰਮਰਾਹ ਕਰਦੇ ਹੋਏ ਨਗਨ ਹੋ ਕੇ ਧਾਰਮਿਕ ਰਸਮ ਵਿਚ ਹਿੱਸਾ ਲੈਣ ਲਈ ਦਬਾਅ ਪਾਉਣ ਦੇ ਦੋਸ਼ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਉੱਤਰੀ ਕੇਰਲ ਦੇ ਕੋਝੀਕੋਡ ਜ਼ਿਲੇ ਦੇ ਥਮਾਰਾਸੇਰੀ ਤੋਂ ਉਸ ਦੇ ਪਤੀ ਅਤੇ 46 ਸਾਲਾ ਪ੍ਰਕਾਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਪ੍ਰਕਾਸਨ ਨੇ ਉਸ ਨੂੰ ਕਿਹਾ ਸੀ ਕਿ ਉਸ ਦੇ ਪਤੀ ਦੇ ਸਰੀਰ ’ਚ ਇਕ ਬੁਰੀ ਆਤਮਾ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਸਮੱਸਿਆਵਾਂ ਪੈਦਾ ਕਰ ਰਹੀ ਹੈ ਅਤੇ ਉਸ ਦੇ ਨਗਨ ਹੋ ਕੇ ਇਕ ਧਾਰਮਿਕ ਰਸਮ ਵਿਚ ਭਾਗ ਲੈਣ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਪ੍ਰਕਾਸਨ ਤੇ ਆਪਣੇ ਪਤੀ ਦੇ ਇਰਾਦਿਆਂ ਨੂੰ ਭਾਂਪਦਿਆਂ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਦਾ ਪਤੀ ਕਥਿਤ ਤੌਰ ’ਤੇ ਉਸ ਨਾਲ ਦੁਰਵਿਵਹਾਰ ਕਰਦਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8