ਪਤੀ ਤੋਂ ਦੁਖੀ ਪਤਨੀ ਨੇ ਖਾਧੀ ਜ਼ਹਿਰੀਲੀ ਦਵਾਈ, ਹੋਈ ਮੌਤ

Thursday, May 21, 2026 - 01:09 PM (IST)

ਪਤੀ ਤੋਂ ਦੁਖੀ ਪਤਨੀ ਨੇ ਖਾਧੀ ਜ਼ਹਿਰੀਲੀ ਦਵਾਈ, ਹੋਈ ਮੌਤ

ਬਟਾਲਾ (ਸਾਹਿਲ)-ਪਿੰਡ ਕਿਲਾ ਲਾਲ ਸਿੰਘ ਵਿਖੇ ਇਕ ਔਰਤ ਵੱਲੋਂ ਆਪਣੇ ਪਤੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ ਗਈ, ਜਿਸ ਨਾਲ ਉਸ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮੰਗਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸ਼ੀਰ ਮਸੀਹ ਪੁੱਤਰ ਨੈਤ ਮਸੀਹ ਵਾਸੀ ਤਿੱਬੜੀ ਨੇ ਲਿਖਵਾਇਆ ਹੈ ਕਿ ਮੇਰੀ ਲੜਕੀ ਨਿਸ਼ੂ ਉਰਫ਼ ਸੋਨੀਆ (30) ਦਾ ਵਿਆਹ ਕਰੀਬ 7 ਸਾਲ ਪਹਿਲਾਂ ਕੁਲਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਕਿਲਾ ਲਾਲ ਸਿੰਘ ਨਾਲ ਹੋਇਆ ਸੀ ਤੇ ਇਸ ਦੇ ਦੋ ਬੱਚੇ ਵੀ ਹਨ।

ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ

ਉਕਤ ਬਿਆਨਕਰਤਾ ਮੁਤਾਬਕ ਮੇਰਾ ਜਵਾਈ ਮੇਰੀ ਲੜਕੀ ਦੀ ਅਕਸਰ ਮਾਰ-ਕੁਟਾਈ ਕਰਦਾ ਸੀ ਅਤੇ ਕਰੀਬ 3-4 ਮਹੀਨੇ ਪਹਿਲਾਂ ਵੀ ਮੇਰੇ ਉਕਤ ਜਵਾਈ ਵੱਲੋਂ ਮੇਰੀ ਉਕਤ ਲੜਕੀ ਦੀ ਮਾਰ-ਕੁਟਾਈ ਕੀਤੀ ਗਈ ਸੀ, ਜਿਸ ’ਤੇ ਅਸੀਂ ਆਪਣੀ ਲੜਕੀ ਦੇ ਸਹੁਰੇ ਘਰ ਆ ਕੇ ਦੋਵਾਂ ਮੀਆਂ-ਬੀਵੀ ਦੀ ਆਪਸ ’ਚ ਸੁਲਾਹ ਕਰਵਾ ਦਿੱਤੀ ਸੀ। ਸ਼ੀਰ ਮਸੀਹ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਅੱਗੇ ਲਿਖਵਾਇਆ ਕਿ ਬੀਤੇ ਕੱਲ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਨਿਸ਼ੂ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਹੁਣ ਜੁਗਾੜੂ ਵਾਹਨ ਤਿਆਰ ਕਰਨ ਵਾਲਿਆਂ ਤੇ ਚਲਾਉਣ ਵਾਲਿਆਂ ਦੀ ਵੀ ਖੈਰ ਨਹੀਂ

ਉਕਤ ਬਿਆਨਕਰਤਾ ਮੁਤਾਬਕ ਅਸੀਂ ਜਦੋਂ ਹਸਪਤਾਲ ਪਹੁੰਚੇ ਤਾਂ ਸਾਡੀ ਕੁੜੀ ਮ੍ਰਿਤਕ ਹਾਲਤ ’ਚ ਪਈ ਸੀ ਤੇ ਉਸ ਦਾ ਪਤੀ ਵੀ ਉੱਥੇ ਨਹੀਂ ਸੀ। ਉਕਤ ਬਿਆਨਕਰਤਾ ਨੇ ਪੁਲਸ ਬਿਆਨ ’ਚ ਅੱਗੇ ਲਿਖਵਾਇਆ ਕਿ ਮੇਰੀ ਲੜਕੀ ਨਿਸ਼ੂ ਉਰਫ਼ ਸੋਨੀਆ ਨੇ ਆਪਣੇ ਪਤੀ ਦੇ ਤਾਹਣੇ-ਮਹਿਣੇ, ਮਾਰ-ਕੁੱਟ ਤੇ ਲੜਾਈ-ਝਗੜੇ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਏ. ਐੱਸ. ਆਈ. ਮੰਗਲ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਕੁਲਵਿੰਦਰ ਸਿੰਘ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਵਿਖੇ ਬਣਦੀ ਧਾਰਾ ਹੇਠ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਜੰਡਿਆਲਾ ਗੁਰੂ 'ਚ NCB ਦੀ ਰੇਡ, ਸ਼ੱਕੀ ਵਿਅਕਤੀਆਂ ਦੇ ਘਰਾਂ 'ਚ ਛਾਪੇਮਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News