ਨਵੇਂ ਸਾਲ ਦੇ ਜਸ਼ਨ ਦੌਰਾਨ ਦਿੱਲੀ ’ਚ ਦਿਲ ਹਲੂਣ ਦੇਣ ਵਾਲੀ ਘਟਨਾ, ਕੁੜੀ ਨੂੰ ਘੜੀਸ ਕੇ ਲੈ ਗਏ ਕਾਰ ਸਵਾਰ

Sunday, Jan 01, 2023 - 11:34 PM (IST)

ਨਵੇਂ ਸਾਲ ਦੇ ਜਸ਼ਨ ਦੌਰਾਨ ਦਿੱਲੀ ’ਚ ਦਿਲ ਹਲੂਣ ਦੇਣ ਵਾਲੀ ਘਟਨਾ, ਕੁੜੀ ਨੂੰ ਘੜੀਸ ਕੇ ਲੈ ਗਏ ਕਾਰ ਸਵਾਰ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਰਾਜਧਾਨੀ ਦਿੱਲੀ ਵਿੱਚ ਇੱਕ ਦਿਲ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇਕ ਕਾਰ ਵਿੱਚ ਸਵਾਰ 5 ਮੁੰਡੇ ਇੱਕ ਕੁੜੀ ਨੂੰ ਆਪਣੀ ਕਾਰ ਵਿੱਚ 8 ਕਿਲੋਮੀਟਰ ਤੱਕ ਘੜੀਸ ਕੇ ਲੈ ਗਏ। ਪੁਲਸ ਨੇ ਦੱਸਿਆ ਕਿ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 3 ਵਜੇ ਪੁਲਸ ਨੇ ਕਾਂਝਵਾਲਾ ਇਲਾਕੇ ’ਚ ਇੱਕ ਪੀ.ਸੀ.ਆਰ ਕਾਲ ਪ੍ਰਾਪਤ ਕੀਤੀ। ਦੱਸਿਆ ਗਿਆ ਕਿ ਸੜਕ ਕੰਢੇ ਇੱਕ ਕੁੜੀ ਨਗਨ ਹਾਲਾਤ 'ਚ ਪਈ ਹੈ।

ਇਹ ਵੀ ਪੜ੍ਹੋ : ਰਾਜੌਰੀ ’ਚ ਅੱਤਵਾਦੀ ਹਮਲਾ; 3 ਨਾਗਰਿਕਾਂ ਦੀ ਮੌਤ, 10 ਜ਼ਖ਼ਮੀ

ਇਸ ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੇਖਿਆ ਕਿ ਉਥੇ ਇਕ ਕੁੜੀ ਖੂਨ ਨਾਲ ਲੱਥਪੱਥ ਹਾਲਤ ’ਚ ਪਈ ਸੀ। ਉਸ ਦੇ ਸਰੀਰ ’ਤੇ ਕੋਈ ਕੱਪੜ ਨਹੀਂ ਸੀ। ਸੜਕ ’ਤੇ ਘੜੀਸੇ ਜਾਣ ਕਾਰਨ ਸਰੀਰ ਦੀ ਵਧੇਰੇ ਚਮੜੀ ਉਤਰ ਗਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਕ 23 ਸਾਲਾ ਕੁੜੀ ਸਕੂਟੀ ’ਤੇ ਆਪਣੇ ਘਰ ਜਾ ਰਹੀ ਸੀ ਕਿ ਇਕ ਕਾਰ ’ਚ ਸਵਾਰ 5 ਮੁੰਡੇ ਉਥੋਂ ਲੰਘੇ ।

ਇਹ ਵੀ ਪੜ੍ਹੋ : UP ਦੇ ਬਾਂਦਾ ਜ਼ਿਲ੍ਹੇ 'ਚ ਵਾਪਰੀ ਦਰਦਨਾਕ ਘਟਨਾ : ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਉਨ੍ਹਾਂ ਦੀ ਕਾਰ ਸਕੂਟੀ ਨਾਲ ਟਕਰਾ ਗਈ। ਇਸ ਤੋਂ ਬਾਅਦ ਇਹ ਕਾਰ ਕੁੜੀ ਨੂੰ ਸੁਲਤਾਨਪੁਰ ਤੋਂ ਕਾਂਝਵਾਲਾ ਇਲਾਕੇ ਤੱਕ ਕਰੀਬ 8 ਕਿਲੋਮੀਟਰ ਤੱਕ ਘਸੀਟਦੀ ਲੈ ਗਈ। ਕੁੜੀ ਦੇ ਸਰੀਰ ਤੋਂ ਸਾਰੇ ਕੱਪੜੇ ਵੱਖ ਹੋ ਗਏ। ਇਸ ਕਾਰਨ ਉਸ ਦੇ ਸਰੀਰ ’ਤੇ ਸੱਟਾਂ ਦੇ ਕਈ ਨਿਸ਼ਾਨ ਸਨ ਪੁਲਸ ਨੇ ਜਾਂਚ ਤੋਂ ਬਾਅਦ ਕਾਰ ’ਚ ਸਵਾਰ ਪੰਜ ਮੁੰਡਿਆਂ ਨੂੰ ਫੜ ਕੇ ਕਾਰ ਜ਼ਬਤ ਕਰ ਲਈ। ਕਾਰ ਵਿੱਚ ਸਵਾਰ ਮੁੰਡਿਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿਚ ਸਨ?


author

Mandeep Singh

Content Editor

Related News