ਹਾਰਟ ਅਟੈਕ ਪੀੜਤ ਨੂੰ ਤੁਰੰਤ ਮਦਦ ਦੀ ਲੋੜ, ਮਰੀਜ਼ ਨੂੰ ਤੁਰੰਤ ਦਿੱਤਾ ਜਾਵੇ ਇਲਾਜ : ਮਨਸੁਖ ਮਾਂਡਵੀਆ

Wednesday, Dec 06, 2023 - 06:41 PM (IST)

ਹਾਰਟ ਅਟੈਕ ਪੀੜਤ ਨੂੰ ਤੁਰੰਤ ਮਦਦ ਦੀ ਲੋੜ, ਮਰੀਜ਼ ਨੂੰ ਤੁਰੰਤ ਦਿੱਤਾ ਜਾਵੇ ਇਲਾਜ : ਮਨਸੁਖ ਮਾਂਡਵੀਆ

ਨਵੀਂ ਦਿੱਲੀ (ਵਾਰਤਾ)- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਕਿਹਾ ਕਿ ਦਿਲ ਦਾ ਦੌਰਾ ਪੈਣ ਦੀ ਸਥਿਤੀ 'ਚ ਮਰੀਜ਼ ਨੂੰ ਤੁਰੰਤ ਇਲਾਜ ਮਿਲਣਾ ਚਾਹੀਦਾ, ਇਸ ਲਈ ਕਾਰਡੀਓਪਲਮੋਨਰੀ ਰੇਸਸਿਟੇਸ਼ਨ (ਸੀ.ਪੀ.ਆਰ.) ਲਈ ਜਾਗਰੂਕਤਾ ਅਤੇ ਜ਼ਰੂਰੀ ਸਿਖਲਾਈ ਬਹੁਤ ਜ਼ਰੂਰੀ ਹੈ। ਡਾ. ਮਾਂਡਵੀਆ ਨੇ ਇੱਥੇ ਸੀ.ਪੀ.ਆਰ. ਸਿਖਲਾਈ 'ਤੇ ਨੈਸ਼ਨਲ ਬੋਰਡ ਆਫ਼ ਐਗਜ਼ਾਮਿਨੇਸ਼ਨ ਇਨ ਮੈਡੀਕਲ ਸਾਇੰਸੇਜ਼ (ਐੱਨ.ਬੀ.ਈ.ਐੱਮ.ਐੱਸ.) ਦੇ ਰਾਸ਼ਟਰਵਿਆਪੀ ਜਨ ਜਾਗਰੂਕਤਾ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਹਾਰਟ ਅਟੈਕ ਦੀ ਸਥਿਤੀ ਦੇ ਸੰਬੰਧ 'ਚ ਆਮ ਲੋਕਾਂ ਨੂੰ ਸਿਖਲਾਈ ਪ੍ਰਦਾਨ ਕਰਨ ਦੀ ਪਹਿਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਦਿਲ ਦੇ ਬਿਹਤਰੀਨ ਸਵਸਥ ਨੂੰ ਬਣਾਏ ਰੱਖਣ ਅਤੇ ਚੰਗਾ ਭੋਜਨ ਅਤੇ ਕਸਰਤ ਨੂੰ ਸ਼ਾਮਲ ਕਰਦੇ ਹੋਏ ਸਿਹਤ ਦੇ ਪ੍ਰਤੀ ਦ੍ਰਿਸ਼ਟੀਕੋਣ ਅਪਣਾਉਣਾ ਮਹੱਤਵਪੂਰਨ ਹੈ। ਦਿਲ ਦੇ ਦੌਰੇ ਨਾਲ ਪੀੜਤ ਮਰੀਜ਼ ਦੇ ਨੇੜੇ-ਤੇੜੇ ਜੇਕਰ ਕੋਈ ਸੀ.ਪੀ.ਆਰ. ਤਕਨੀਕ 'ਚ ਟਰੇਨਡ ਵਿਅਕਤੀ ਹੈ ਤਾਂ ਉਹ ਉਸ ਦੇ ਜੀਵਨ ਨੂੰ ਬਚਾਉਣ 'ਚ ਸਮਰੱਥ ਹੋਵੇਗਾ।

ਇਹ ਵੀ ਪੜ੍ਹੋ : PM ਮੋਦੀ ਸਮਝਦੇ ਨੇ ਲੋਕਾਂ ਦਾ ਦਰਦ; ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਨਿਆਂ ਦਿਵਾਉਣ ਲਈ ਲਿਆਂਦੇ ਬਿੱਲ: ਅਮਿਤ ਸ਼ਾਹ

ਇਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ 'ਚ ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ ਅਤੇ ਡਾ. ਭਾਰਤੀ ਪ੍ਰਵੀਨ ਪਵਾਰ ਵੀ ਮੌਜੂਦ ਸਨ। ਡਾ. ਮਾਂਡਵੀਆ ਨੇ ਕਿਹਾ,''ਹਾਰਟ ਅਟੈਕਨਾਲ ਪੀੜਤ ਨੂੰ ਤੁਰੰਤ ਮਦ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਇਹ ਮਹੱਤਵਪੂਰਨ ਹੈ ਕਿ ਪੂਰਾ ਗਿਆਨ ਅਤੇ ਸਿਖਲਾਈ ਨਾਲ ਜਨਤਾ ਵਿਚਾਲੇ ਜਾਗਰੂਕਤਾ ਵਧੇ ਤਾਂ ਕਿ ਅਸੀਂ ਕਿਸੇ ਦੀ ਜਾਨ ਬਚਾਉਣ 'ਚ ਸਮਰੱਥ ਹੋ ਸਕੀਏ। ਇਸ ਦੇਸ਼ਵਿਆਪੀ ਮੁਹਿੰਮ 'ਚ 20 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ।'' ਉਨ੍ਹਾਂ ਨੇ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਸਾਨੀ ਨਾਲ ਹੋਣ ਵਾਲੇ ਸੀ.ਪੀ.ਆਰ. ਦਾ ਪ੍ਰਦਰਸ਼ਨ ਕੀਤਾ ਅਤੇ ਇਸ ਦੇ ਸਿਖਲਾਈ ਦੇ ਮਹੱਤਵ 'ਤੇ ਜ਼ੋਰ ਦਿੱਤਾ। ਇਹ ਦੇਸ਼ ਦਾ ਪਹਿਲਾ ਸੀ.ਪੀ.ਆਰ. ਜਾਗਰੂਕਤਾ ਪ੍ਰੋਗਰਾਮ ਹੈ, ਜੋ ਰਾਸ਼ਟਰੀ ਪੱਧਰ 'ਤੇ ਚਲਾਇਆ ਗਿਆ ਹੈ। ਇਸ ਮੁਹਿੰਮ ਦੌਰਾਨ  ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਪੈਰਾਮੈਡੀਕਲ ਸਟਾਫ਼ ਸਮੇਤ ਭਾਗੀਦਾਰਾਂ ਨੂੰ ਆਨਲਾਈਨ ਮਾਧਿਅਮ ਨਾਲ ਇਕ ਹੀ ਬੈਠਕ 'ਚ ਸਿਖਲਾਈ ਦਿੱਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News