ਕਈ ਸੂਬਿਆਂ ’ਚ ਨਕਲੀ ਨੋਟ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫਤਾਰ

Tuesday, Oct 15, 2024 - 10:07 AM (IST)

ਹਲਦਵਾਨੀ- ਲਾਲੜੂ ਪੁਲਸ ਨੇ ਜਾਅਲੀ ਕਰੰਸੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਉਸ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੱਛਮੀ ਬੰਗਾਲ ਦੇ ਮਾਲਦਾ ਤੋਂ ਨਕਲੀ ਨੋਟ ਲਿਆਉਂਦੇ ਸਨ ਅਤੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਬਾਜ਼ਾਰਾਂ 'ਚ ਚਲਾਉਂਦੇ ਸਨ। ਨੈਨੀਤਾਲ ਦੇ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਪੀ. ਐੱਨ. ਮੀਨਾ ਨੇ ਸੋਮਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਨਕਲੀ ਨੋਟਾਂ ਦਾ ਮਾਮਲਾ ਪਹਿਲੀ ਵਾਰ 9 ਅਕਤੂਬਰ ਨੂੰ ਸਾਹਮਣੇ ਆਇਆ ਸੀ।

ਓਦੋਂ ਪੁਲਸ ਨੇ ਬਾਜ਼ਾਰ ਵਿਚ ਨਕਲੀ ਨੋਟ ਚਲਾਉਣ ਦੇ ਦੋਸ਼ ਵਿਚ ਸ਼ਿਵਮ ਵਰਮਾ ਨਿਵਾਸੀ ਵਾਰਡ-1 ਲਾਲਕੂਆਂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੇ ਕਬਜ਼ੇ ਤੋਂ 9000 ਦੇ ਨਕਲੀ ਨੋਟ ਬਰਾਮਦ ਹੋਏ ਸਨ। ਇਸ ਤੋਂ ਬਾਅਦ ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਲਾਲਕੂਆਂ ਵਿਚ ਨਕਲੀ ਨੋਟ ਦਾ ਪੂਰਾ ਗਿਰੋਹ ਕੰਮ ਕਰ ਰਿਹਾ ਹੈ। ਗਿਰੋਹ ਬੰਗਾਲ ਦੇ ਮਾਲਦਾ ਤੋਂ ਨਕਲੀ ਨੋਟ ਲੈ ਕੇ ਆਉਂਦਾ ਹੈ ਅਤੇ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਸੂਬਿਆਂ ਵਿਚ ਚਲਾਉਂਦਾ ਹੈ।


Tanu

Content Editor

Related News