ਰੁਦਰਪੁਰ ''ਚ ਚੱਲਦੀ ਕਾਰ ''ਚ ਲੱਗੀ ਅੱਗ, ਇਕ ਵਿਅਕਤੀ ਝੁਲਸਿਆ

06/22/2017 12:44:16 PM

ਰੁਦਰਪੁਰ— ਕਿੱਛਾ ਕੋਤਵਾਲੀ ਦੇ ਆਜਾਦਨਗਰ ਪਿੰਡ 'ਚ ਇਕ ਚੱਲਦੀ ਕਾਰ 'ਚ ਅੱਗ ਲੱਗ ਗਈ। ਇਸ ਨਾਲ ਉਸ 'ਚ ਸਵਾਰ ਇਕ ਵਿਅਕਤੀ ਝੁਲਸ ਗਿਆ ਜਦਕਿ ਦੂਜੇ ਨੇ ਕਿਸੇ ਤਰ੍ਹਾਂ ਜਾਨ ਬਚਾ ਲਈ। ਪੁਲਸ ਮੁਤਾਬਕ ਇਕ ਕਾਰ ਕਿੱਛਾ ਕੋਤਵਾਲੀ ਦੇ ਆਜਾਦਨਗਰ ਪਿੰਡ ਤੋਂ ਕਿਤੇ ਜਾ ਰਹੀ ਸੀ। ਇਸ ਦੌਰਾਨ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ 'ਚ ਸਵਾਰ ਅਮਰਿਆ ਵਾਸੀ ਸਲਵਿੰਦਰ ਸਿੰਘ ਨੇ ਮੁਸ਼ਕਲ ਨਾਲ ਜਾਨ ਬਚਾਈ ਜਦਕਿ ਕਾਰ 'ਚ ਸਵਾਰ ਰੁਦਰਪੁਰ ਵਾਸੀ ਜਸਪ੍ਰੀਤ ਸਿੰਘ ਝੁਲਸ ਗਏ। ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਲਵਿੰਦਰ ਦਾ ਕਹਿਣਾ ਹੈ ਕਿ ਅੱਗ ਦੇ ਕਾਰਨ ਕਾਰ 'ਚ ਰੱਖੇ ਇਕ ਲੱਖ ਰੁਪਏ ਵੀ ਸੜ ਕੇ ਸੁਆਹ ਹੋ ਗਏ ਹਨ।


Related News