ਮੁੰਬਈ ਦੀ ਝੁੱਗੀ ਬਸਤੀ ''ਚ ਲੱਗੀ ਅੱਗ, ਮੌਕੇ ''ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
Friday, Sep 08, 2023 - 09:48 AM (IST)

ਮੁੰਬਈ — ਮੁੰਬਈ ਦੇ ਕੁਰਲਾ ਈਸਟ ਦੇ ਕੁਰੈਸ਼ੀ ਨਗਰ 'ਚ ਸ਼ੁੱਕਰਵਾਰ ਤੜਕੇ ਇਕ ਝੁੱਗੀ 'ਚ ਭਿਆਨਕ ਅੱਗ ਲੱਗ ਗਈ। ਅਜੇ ਤੱਕ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਮੁਤਾਬਕ ਇਲਾਕੇ ਦੇ ਸਥਾਨਕ ਲੋਕਾਂ ਨੇ ਅੱਗ ਨੂੰ ਦੇਖਿਆ ਅਤੇ ਅਲਾਰਮ ਵਜਾ ਦਿੱਤਾ।
ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, "ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।"
ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8