ਬਰਾਤ ''ਚ ਨੱਚਣ ਨੂੰ ਲੈ ਕੇ ਹੋਈ ਲੜਾਈ, ਚਾਕੂ ਲੱਗਣ ਨਾਲ ਇਕ ਮੁੰਡੇ ਦੀ ਮੌਤ

Saturday, Dec 16, 2023 - 02:12 PM (IST)

ਬਰਾਤ ''ਚ ਨੱਚਣ ਨੂੰ ਲੈ ਕੇ ਹੋਈ ਲੜਾਈ, ਚਾਕੂ ਲੱਗਣ ਨਾਲ ਇਕ ਮੁੰਡੇ ਦੀ ਮੌਤ

ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਸੁਲਤਾਨਪੁਰ ਜ਼ਿਲ੍ਹੇ ਦੇ ਅਖੰਡਨਗਰ ਥਾਣਾ ਖੇਤਰ 'ਚ ਬਰਾਤ 'ਚ ਨੱਚਣ ਦੌਰਾਨ ਲਾੜਾ ਅਤੇ ਲਾੜੀ ਪੱਖਾਂ 'ਚ ਹੋਈ ਲੜਾਈ ਦਰਮਿਆਨ ਇਕ ਵਿਅਕਤੀ ਨੇ ਇਕ ਮੁੰਡੇ ਨੂੰ ਚਾਕੂ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਅਖੰਡਨਗਰ ਥਾਣਾ ਖੇਤਰ ਦੇ ਬੇਲਵਾਈ ਪੁਲਸ ਚੌਕੀ ਅਧੀਨ ਮਾਧਵਪੁਰ ਬੇਲਵਾਈ ਪਿੰਡ 'ਚ ਸ਼ੁੱਕਰਵਾਰ ਰਾਤ ਸ਼ਾਮਲਾਲ ਨਾਮੀ ਵਿਅਕਤੀ ਦੇ ਘਰ ਆਈ ਬਰਾਤ 'ਚ ਨੱਚਣ ਦੌਰਾਨ ਬਰਾਤੀਆਂ ਅਤੇ ਲਾੜੀ ਪੱਖ ਵਿਚਾਲੇ ਕਹਾਸੁਣੀ ਹੋ ਗਈ ਅਤੇ ਇਸੇ ਦੌਰਾਨ ਇਕ ਅਣਜਾਣ ਵਿਅਕਤੀ ਨੇ ਸਚਿਨ ਨਾਮੀ ਨੌਜਵਾਨ ਨੂੰ ਕੁੱਟ ਦਿੱਤਾ।

ਇਹ ਵੀ ਪੜ੍ਹੋ : ਪਹਿਲਾ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਸੂਟਕੇਸ 'ਚ ਰੱਖ ਟਰੇਨ ਰਾਹੀਂ ਪੁੱਜਿਆ ਪ੍ਰਯਾਗਰਾਜ, ਇੰਝ ਖੁੱਲ੍ਹਿਆ ਭੇਤ

ਪੁਲਸ ਨੇ ਦੱਸਿਆ ਕਿ ਸਚਿਨ (17) ਨੇ ਇਸ ਦੀ ਜਾਣਕਾਰੀ ਆਪਣੇ ਭਰਾ ਸੂਰਜ ਨੂੰ ਦਿੱਤੀ ਅਤੇ ਸੂਰਜ ਜਦੋਂ ਇਸ ਬਾਰੇ ਗੱਲ ਕਰਨ ਬਰਾਤੀਆਂ ਕੋਲ ਗਿਆ ਤਾਂ ਕਿਸੇ ਅਣਜਾਣ ਵਿਅਕਤੀ ਨੇ ਸੂਰਜ 'ਤੇ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਚੌਕੀ ਬੇਲਵਾਈ ਇੰਚਾਰਜ ਸ਼ੈਲੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ 9.30 ਵਜੇ ਹੋਈ। ਉਨ੍ਹਾਂ ਦੱਸਿਆ ਕਿ ਸੂਰਜ ਨੂੰ ਅਖੰਡਨਗਰ ਭਾਈਚਾਰਕ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਸਚਿਨ ਗੌੜ ਅਤੇ ਅਜੇ ਨਾਂ ਦੇ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਹਾਸਲ ਕਰਨ ਲਈ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News