5ਵੀਂ ਜਮਾਤ ਦੀ ਵਿਦਿਆਰਥਣ ਨਾਲ ਰੇਪ ਕਰ ਕੇ ਸਾੜਿਆ, ਮੌਤ

Saturday, Mar 24, 2018 - 04:12 PM (IST)

ਗੁਹਾਟੀ— ਆਸਾਮ ਦੇ ਨਗਾਓਂ 'ਚ ਇਕ 5 ਸਾਲ ਦੀ ਬੱਚੀ ਦਾ ਰੇਪ ਕਰ ਕੇ ਉਸ ਨੂੰ ਬੇਰਹਿਮੀ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਬੱਚੀ 90 ਫੀਸਦੀ ਤੱਕ ਸੜ ਚੁਕੀ ਸੀ ਅਤੇ ਉਸ ਨੇ ਸ਼ੁੱਕਰਵਾਰ ਦੇਰ ਰਾਤ ਦਮ ਤੋੜ ਦਿੱਤਾ। ਮਾਮਲੇ 'ਚ ਪੁਲਸ ਨੇ 2 ਨਾਬਾਲਗ ਦੋਸ਼ੀਆਂ ਨੂੰ ਫੜ ਲਿਆ ਹੈ, ਜਦੋਂ ਕਿ ਇਕ ਦੋਸ਼ੀ ਫਰਾਰ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਨਾਬਾਲਗਾਂ (10 ਅਤੇ 11 ਸਾਲ) ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੋਸ਼ੀਆਂ ਨੇ ਦੱਸਿਆ ਕਿ ਸਕੂਲ ਤੋਂ ਵਾਪਸ ਆ ਕੇ ਬੱਚੀ ਆਪਣੇ ਘਰ 'ਚ ਇਕੱਲੀ ਸੀ, ਜਦੋਂ ਜਾਕਿਰ ਹੁਸੈਨ ਨਾਂ ਦੇ 21 ਸਾਲਾ ਨੌਜਵਾਨ ਨੇ ਉਸ ਦਾ ਰੇਪ ਕਰ ਦਿੱਤਾ। ਬਾਅਦ 'ਚ ਦੋਹਾਂ ਨਾਬਾਲਗਾਂ ਨਾਲ ਮਿਲ ਕੇ ਬੱਚੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਘਟਨਾ ਦੇ ਸਮੇਂ ਬੱਚੀ ਦੇ ਮਾਤਾ-ਪਿਤਾ ਕੰਮ 'ਤੇ ਗਏ ਸਨ।
ਮੰਨਿਆ ਜਾ ਰਿਹਾ ਹੈ ਕਿ ਜਾਕਿਰ ਦੀ ਬੱਚੀ ਦੇ ਪਰਿਵਾਰ ਨਾਲ ਦੁਸ਼ਮਣੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ। 10 ਦਿਨਾਂ ਦੇ ਅੰਦਰ ਇਹ ਦੂਜਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ 35 ਸਾਲਾ ਔਰਤ ਦਾ ਰੇਪ ਉਸ ਦੇ ਪਤੀ ਦੇ ਸਾਹਮਣੇ 8 ਲੋਕਾਂ ਨੇ ਕਰ ਦਿੱਤਾ ਸੀ।


Related News