ਇਨਸਾਨੀਅਤ ਸ਼ਰਮਸਾਰ: ਹਿੰਦੂ ਨੌਜਵਾਨ ਦੇ ਗਲੇ 'ਚ ਪੱਟਾ ਪਾ ਕੇ ਬਣਾਇਆ ਕੁੱਤਾ, ਭੌਂਕਣ ਲਈ ਕੀਤਾ ਮਜ਼ਬੂਰ

Monday, Jun 19, 2023 - 05:18 PM (IST)

ਇਨਸਾਨੀਅਤ ਸ਼ਰਮਸਾਰ: ਹਿੰਦੂ ਨੌਜਵਾਨ ਦੇ ਗਲੇ 'ਚ ਪੱਟਾ ਪਾ ਕੇ ਬਣਾਇਆ ਕੁੱਤਾ, ਭੌਂਕਣ ਲਈ ਕੀਤਾ ਮਜ਼ਬੂਰ

ਨੈਸ਼ਨਲ ਡੈਸਕ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਧਰਮ ਪਰਿਵਰਤਨ ਦਾ ਦਬਾਅ ਪਾਉਣ ਲਈ ਇੱਕ ਹਿੰਦੂ ਨੌਜਵਾਨ ਨੂੰ ਕੁੱਤਾ ਬਣਾ ਕੇ ਉਸ ਨੂੰ ਕੁੱਤੇ ਵਾਂਗ ਭੌਂਕਣ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ ਹਿੰਦੂ ਨੌਜਵਾਨ ਦੇ ਗਲੇ 'ਚ ਪਟਾ ਬੰਨ੍ਹ ਕੇ ਉਸ ਨੂੰ ਕੁੱਤੇ ਵਾਂਗ ਸੜਕ 'ਤੇ ਘੁੰਮਾਇਆ ਗਿਆ। ਇਸ ਮਾਮਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਕੁਝ ਮੁਸਲਿਮ ਨੌਜਵਾਨ ਹਿੰਦੂ ਨੌਜਵਾਨ ਦੀ ਕੁੱਟਮਾਰ ਕਰਦੇ ਵਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਇਨ੍ਹਾਂ ਸ਼ਹਿਰਾਂ 'ਚ ਬਦਲੇ ਪੈਟਰੋਲ-ਡੀਜ਼ਲ ਦੇ ਰੇਟ

ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੋਸ਼ੀ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਭੋਪਾਲ ਪੁਲਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਸ ਮਾਮਲੇ ਦੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ। 

ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਚੀਨ ਨੇ ਕੀਤੀ ਮਦਦ, ਦਿੱਤੇ ਇੱਕ ਅਰਬ ਡਾਲਰ

ਦੂਜੇ ਪਾਸੇ ਪੁਲਸ ਨੇ ਇਕ ਹਿੰਦੂ ਨੌਜਵਾਨ ਦੇ ਗਲੇ 'ਚ ਪਟਾ ਪਾ ਕੇ ਕੁੱਤਾ ਬਣਾਉਣ ਦੇ ਮਾਮਲੇ ਦੀ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਦੇ ਨਾਂ ਸਮੀਰ, ਸਾਜਿਦ ਅਤੇ ਫੈਜ਼ਾਨ ਹਨ। ਇਹ ਕਾਰਵਾਈ ਪੀੜਤ ਵਿਜੇ ਰਾਮਚੰਦਾਨੀ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤੁਰੰਤ ਕਾਰਵਾਈ ਕੀਤੀ ਗਈ ਹੈ ਅਤੇ ਮੁਲਜ਼ਮ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
 


author

rajwinder kaur

Content Editor

Related News