ਆਈਸਕ੍ਰੀਮ ਦੇ ਸ਼ੌਕੀਨ ਸਾਵਧਾਨ! ਕੋਨ ਅੰਦਰੋਂ ਨਿਕਲੀ ਵੱਢੀ ਹੋਈ ਉਂਗਲ
Thursday, Jun 13, 2024 - 01:30 PM (IST)
ਮੁੰਬਈ- ਆਈਸਕ੍ਰੀਮ ਖਾਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ਹੈ। ਦਰਅਸਲ ਮੁੰਬਈ ਦੇ ਮਲਾਡ ਇਲਾਕੇ ਵਿਚ ਇਕ ਔਰਤ ਨੂੰ ਆਈਸਕ੍ਰੀਮ ਕੋਨ ਅੰਦਰੋਂ ਇਨਸਾਨ ਦੀ ਵੱਢੀ ਹੋਈ ਉਂਗਲ ਦਾ ਟੁਕੜਾ ਮਿਲਿਆ। ਔਰਤ ਨੇ ਇਹ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ। ਔਰਤ ਨੇ ਅੱਧੀ ਤੋਂ ਜ਼ਿਆਦਾ ਉਂਗਲ ਖਾ ਵੀ ਲਈ ਸੀ ਪਰ ਜਿਵੇਂ ਹੀ ਉਸ ਨੂੰ ਲੱਗਾ ਕਿ ਕੁਝ ਗੜਬੜ ਹੈ ਤਾਂ ਉਸ ਨੇ ਆਈਸਕ੍ਰੀਮ ਵਿਚ ਵੇਖਿਆ ਕਿ ਇਕ ਇਨਸਾਨੀ ਵੱਢੀ ਹੋਈ ਉਂਗਲ ਹੈ। ਔਰਤ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਪੁਲਸ ਦਾ ਕਹਿਣਾ ਹੈ ਕਿ ਆਈਸਕ੍ਰੀਮ ਕੋਨ ਵਿਚ ਇਨਸਾਨੀ ਅੰਗ ਹੈ। ਪੁਲਸ ਨੇ ਇਸ ਗੱਲ ਨੂੰ ਹੋਰ ਪੁਖ਼ਤਾ ਕਰਨ ਲਈ ਆਈਸਕ੍ਰੀਮ ਵਿਚ ਮਿਲੀ ਇਨਸਾਨੀ ਉਂਗਲ ਨੂੰ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (FSL) 'ਚ ਭੇਜਿਆ ਹੈ। ਇਸ ਤੋਂ ਬਾਅਦ ਪੁਲਸ ਨੇ ਆਈਸਕ੍ਰੀਮ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- 300 ਕਰੋੜ ਦੀ ਜਾਇਦਾਦ ਲਈ ਨੂੰਹ ਨੇ ਸਹੁਰੇ ਦਾ ਕਰਵਾਇਆ ਕਤਲ, ਇੰਝ ਖੁੱਲ੍ਹਿਆ ਸਾਰਾ ਭੇਤ
ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਆਈਸਕ੍ਰੀਮ ਆਨਲਾਈਨ ਮੰਗਵਾਈ ਸੀ। ਇੰਨਾ ਹੀ ਨਹੀਂ ਉਸ ਨੇ ਅੱਧੀ ਤੋਂ ਜ਼ਿਆਦਾ ਆਈਸਕ੍ਰੀਮ ਖਾ ਵੀ ਲਈ ਸੀ। ਉਹ ਹੈਰਾਨ ਰਹਿ ਗਏ ਅਤੇ ਤੁਰੰਡ ਮਲਾਡ ਪੁਲਸ ਸਟੇਸ਼ਨ ਪਹੁੰਚੀ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੇ ਇਕ ਆਨਲਾਈਨ ਫੂਡ ਡਿਲੀਵਰੀ ਐਪ ਜ਼ਰੀਏ ਆਈਸਕ੍ਰੀਮ ਆਰਡਰ ਕੀਤੀ ਸੀ। ਹਾਲਾਂਕਿ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜੋ ਆਈਸਕ੍ਰੀਮ ਉਸ ਨੇ ਆਰਡਰ ਕੀਤੀ ਹੈ, ਉਸ ਦੀ ਵਜ੍ਹਾ ਤੋਂ ਉਸ ਦੇ ਹੋਸ਼ ਉਡ ਵਾਲੇ ਹਨ।
ਇਹ ਵੀ ਪੜ੍ਹੋ- ਜਾਣੋ ਕੌਣ ਰਿਹਾ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਮੰਤਰੀ, ਅੱਜ ਤੱਕ ਨਹੀਂ ਟੁੱਟਿਆ ਰਿਕਾਰਡ
ਓਧਰ ਇਸ ਮਾਮਲੇ ਵਿਚ ਮਲਾਡ ਪੁਲਸ ਨੇ ਕਿਹਾ ਕਿ ਮੁੰਬਈ ਦੇ ਮਲਾਡ ਇਲਾਕੇ ਵਿਚ ਇਕ ਔਰਤ ਵਲੋਂ ਆਨਲਾਈਨ ਆਈਸਕ੍ਰੀਮ ਆਰਡਰ ਕੀਤੀ ਗਈ ਸੀ। ਆਈਸਕ੍ਰੀਮ ਕੋਨ ਅੰਦਰੋਂ ਇਨਸਾਨੀ ਉਂਗਲ ਦਾ ਟੁਕੜਾ ਮਿਲਿਆ। ਇਸ ਤੋਂ ਆਈਸਕ੍ਰੀਮ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਆਈਸਕ੍ਰੀਮ ਵਿਚ ਮਿਲੇ ਇਨਸਾਨੀ ਅੰਗ ਨੂੰ FSL ਕੋਲ ਭੇਜ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e