ਅਸਮਾਨੀ ਬਿਜਲੀ ਦਾ ਕਹਿਰ! ਬੇਟੇ ਸਣੇ ਜੋੜੇ ਦੀ ਹੋਈ ਮੌਤ

Friday, Sep 27, 2024 - 05:08 PM (IST)

ਅਸਮਾਨੀ ਬਿਜਲੀ ਦਾ ਕਹਿਰ! ਬੇਟੇ ਸਣੇ ਜੋੜੇ ਦੀ ਹੋਈ ਮੌਤ

ਰਾਜਗੜ੍ਹ (ਭਾਸ਼ਾ)- ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਇਕ ਪਿੰਡ 'ਚ ਬਿਜਲੀ ਡਿੱਗਣ ਨਾਲ ਜੋੜੇ ਅਤੇ ਉਨ੍ਹਾਂ ਦੇ ਨਾਬਾਲਗ ਪੁੱਤ ਦੀ ਮੌਤ ਹੋ ਗਈ, ਜਦੋਂ ਕਿ ਇਸ 'ਚ ਉਨ੍ਹਾਂ ਦੀ ਧੀ ਜ਼ਖ਼ਮੀ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 25 ਕਿਲੋਮੀਟਰ ਦੂਰ ਖਿਲਚੀਪੁਰ ਤਹਿਸੀਲ ਦੇ ਮੇਹਰਾਜਪੁਰਾ ਪਿੰਡ 'ਚ ਕਿਸਾਨ ਰਾਜੂ ਸੇਨ (45), ਉਸ ਦੀ ਪਤਨੀ ਕ੍ਰਿਸ਼ਨਾ ਬਾਈ (40) ਅਤੇ ਉਨ੍ਹਾਂ ਦੇ ਬੇਟੇ ਬ੍ਰਜ ਸੇਨ (15) 'ਤੇ ਅਸਮਾਨੀ ਬਿਜਲੀ ਡਿੱਗੀ। ਉਨ੍ਹਾਂ ਦੱਸਿਆ ਕਿ ਤਿੰਨਾਂ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ।

ਰਾਜੂ ਦੀ ਧੀ ਪ੍ਰਿਯੰਕਾ (17) ਬਿਜਲੀ ਡਿੱਗਣ ਨਾਲ ਜ਼ਖ਼ਮੀ ਹੋ ਗਈ, ਜਿਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਖਿਲਚੀਪੁਰ ਦੇ ਉਪ ਮੰਡਲ ਮੈਜਿਸਟ੍ਰੇਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ 10-10 ਹਜ਼ਾਰ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News