ਬੰਗਲਾਦੇਸ਼ੀ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ''ਚ ਦਾਖ਼ਲ ਕਰਵਾਉਣ ਵਾਲਾ ਦਲਾਲ ਗ੍ਰਿਫ਼ਤਾਰ
Wednesday, Aug 21, 2024 - 06:03 AM (IST)
ਗੁਹਾਟੀ (ਭਾਸ਼ਾ) : ਬੰਗਲਾਦੇਸ਼ੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਕਰਨ ਵਿਚ ਸ਼ਾਮਲ ਇਕ ਦਲਾਲ ਨੂੰ ਮੰਗਲਵਾਰ ਨੂੰ ਅਸਾਮ ਵਿਚ ਸਰਹੱਦ ਨੇੜਿਓਂ ਚਾਰ ਲੋਕਾਂ ਨੂੰ ਫੜਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਉਸ ਨੂੰ ਦੱਖਣੀ ਸਲਮਾਰਾ ਜ਼ਿਲ੍ਹੇ ਦੇ ਪਿੰਡ ਹਾਜੀਰਹਾਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਪੈਸਿਆਂ ਦੇ ਬਦਲੇ ਗੈਰ-ਕਾਨੂੰਨੀ ਤੌਰ 'ਤੇ ਦਰਿਆਈ ਖੇਤਰਾਂ ਰਾਹੀਂ ਅਸਾਮ ਵਿਚ ਦਾਖਲ ਹੋਣ ਵਿਚ ਮਦਦ ਕਰਨ ਦਾ ਦੋਸ਼ ਹੈ। ਦੋਸ਼ੀ, ਜਿਸ ਦੀ ਪਛਾਣ ਅਲੀ ਹੁਸੈਨ ਵਜੋਂ ਹੋਈ ਹੈ, 'ਤੇ ਘੁਸਪੈਠੀਆਂ ਨੂੰ ਪਨਾਹ ਦੇਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਵਿਚ ਮਦਦ ਕਰਨ ਦਾ ਵੀ ਦੋਸ਼ ਹੈ। ਅਲੀ ਦੀ ਗ੍ਰਿਫਤਾਰੀ ਧੂਬਰੀ ਵਿਚ ਇਕ ਬੰਗਲਾਦੇਸ਼ੀ ਔਰਤ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਦੇਸ਼ ਦੇ ਅਧਿਕਾਰੀਆਂ ਨੂੰ ਸੌਂਪਣ ਤੋਂ ਇਕ ਦਿਨ ਬਾਅਦ ਹੋਈ ਹੈ।
ਔਰਤ ਨੇ ਦਾਅਵਾ ਕੀਤਾ ਕਿ ਉਹ ਸ਼ਨੀਵਾਰ ਨੂੰ ਇਕ ਵੱਡੇ ਸਮੂਹ ਦੇ ਨਾਲ ਬੰਗਲਾਦੇਸ਼ ਛੱਡ ਗਈ ਸੀ ਅਤੇ ਭਾਰਤ ਅਤੇ ਬੰਗਲਾਦੇਸ਼ ਦੇ ਦੋ ਦਲਾਲਾਂ ਦੀ ਮਦਦ ਨਾਲ ਐਤਵਾਰ ਨੂੰ ਦੇਸ਼ ਵਿਚ ਦਾਖਲ ਹੋਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਅਲੀ ਦੀ ਮਦਦ ਨਾਲ ਉਸ ਨੇ ਅਸਾਮ ਵਿਚ ਘੁਸਪੈਠ ਕੀਤੀ ਸੀ ਅਤੇ ਉਸ ਨੂੰ 2500 ਬੰਗਲਾਦੇਸ਼ੀ ਟਕੇ ਦਿੱਤੇ ਗਏ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਸਮੇਤ ਚਾਰ ਜਣਿਆਂ ਨੇ ਇਕ ਘਰ ਵਿਚ ਸ਼ਰਨ ਲਈ ਸੀ ਪਰ ਬਾਅਦ ਵਿਚ ਵੱਖ-ਵੱਖ ਥਾਵਾਂ ’ਤੇ ਭੇਜ ਕੇ ਪੁਲਸ ਨੇ ਫੜ ਲਿਆ।
ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਹੋਰ ਘਟਨਾ ਵਿਚ ਅਸਾਮ ਪੁਲਸ ਨੇ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਗੁਆਂਢੀ ਦੇਸ਼ ਦੇ ਹਵਾਲੇ ਕਰ ਦਿੱਤਾ। ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਕਿਹਾ, "ਅਸਾਮ ਪੁਲਸ ਨੇ ਬੀਤੀ ਰਾਤ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜੋ ਤ੍ਰਿਪੁਰਾ ਤੋਂ ਭਾਰਤ ਵਿਚ ਦਾਖਲ ਹੋਏ ਸਨ। ਇਹ ਸਾਰੇ ਬੰਗਲਾਦੇਸ਼ ਦੇ ਰਾਜਸ਼ਾਹੀ ਜ਼ਿਲ੍ਹੇ ਦੇ ਨਿਵਾਸੀ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8