ਰੂਸੀ ਫੌਜ ਦੇ ਜਨਰਲ ਨੂੰ ਗੋਲੀ ਮਾਰਨ ਵਾਲਾ ਦੁਬਈ ਤੋਂ ਗ੍ਰਿਫ਼ਤਾਰ

Monday, Feb 09, 2026 - 09:17 AM (IST)

ਰੂਸੀ ਫੌਜ ਦੇ ਜਨਰਲ ਨੂੰ ਗੋਲੀ ਮਾਰਨ ਵਾਲਾ ਦੁਬਈ ਤੋਂ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ- ਰੂਸ ਦੀ ਮਿਲਟਰੀ ਇੰਟੈਲੀਜੈਂਸ ਏਜੰਸੀ ‘ਜੀ.ਆਰ.ਯੂ.’ ਦੇ ਡਿਪਟੀ ਹੈੱਡ ਲੈਫਟੀਨੈਂਟ ਜਨਰਲ ਵਲਾਦੀਮੀਰ ਅਲੈਕਸੀਏਵ ’ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਦੁਬਈ ਵਿਚ ਹਿਰਾਸਤ ’ਚ ਲੈ ਲਿਆ ਗਿਆ ਹੈ। ਬਾਅਦ ਵਿਚ ਉਸ ਨੂੰ ਰੂਸ ਦੇ ਹਵਾਲੇ ਕਰ ਦਿੱਤਾ ਗਿਆ। ਰੂਸ ਦੀ ਫੈੱਡਰਲ ਸਕਿਓਰਿਟੀ ਸਰਵਿਸ (ਐੱਫ. ਐੱਸ. ਬੀ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਐੱਫ.ਐੱਸ.ਬੀ. ਨੇ ਦੱਸਿਆ ਕਿ ਮੁਲਜ਼ਮ ਰੂਸੀ ਨਾਗਰਿਕ ਹੈ ਅਤੇ ਉਸ ਦਾ ਨਾਂ ਲਿਊਬੋਮਿਰ ਕੋਰਬਾ ਹੈ। ਉਸ ਨੂੰ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਸ਼ੱਕ ਵਿਚ ਦੁਬਈ ’ਚ ਫੜਿਆ ਗਿਆ। ਜਾਂਚ ਏਜੰਸੀਆਂ ਮੁਤਾਬਕ ਸ਼ੁੱਕਰਵਾਰ ਨੂੰ ਮਾਸਕੋ ਦੇ ਇਕ ਅਪਾਰਟਮੈਂਟ ਬਲਾਕ ਵਿਚ ਅਲੈਕਸੀਏਵ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ। 

ਰੂਸੀ ਮੀਡੀਆ ਅਨੁਸਾਰ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕੀਤੀ ਗਈ। ਇਸ ਮਾਮਲੇ ’ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਕ੍ਰੇਨ ’ਤੇ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਹਮਲਾ ਸ਼ਾਂਤੀ ਵਾਰਤਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।


author

Harpreet SIngh

Content Editor

Related News