ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਹੈ ਕੋਰੋਨਾ ਦਾ ਜ਼ਿਆਦਾ ਖ਼ਤਰਾ, ਕਿਤੇ ਤੁਹਾਡਾ ਵੀ ਬਲੱਡ ਗਰੁੱਪ ਇਹ ਤਾਂ ਨਹੀਂ

06/19/2020 4:57:23 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਜਿੱਥੇ ਦਿਨ-ਬ-ਦਿਨ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਉਥੇ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਭਰ ਦੇ ਵਿਗਿਆਨੀ ਵੀ ਦਿਨ-ਰਾਤ ਇਸ 'ਤੇ ਅਧਿਐਨ ਕਰ ਰਹੇ ਹਨ ਤਾਂ ਕਿ ਇਸ ਦਾ ਟੀਕਾ ਜਲਦ ਤੋਂ ਜਲਦ ਬਣਾਇਆ ਜਾ ਸਕੇ। ਕੋਰੋਨਾ ਵਾਇਰਸ ਨੂੰ ਲੈ ਕੇ ਹਾਲ ਹੀ 'ਚ ਹੋਈ ਇਕ ਖੋਜ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਕਿਹੜੇ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਦਾ ਜ਼ਿਆਦਾ ਖ਼ਤਰਾ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ 'ਏ' ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜ਼ਿਆਦਾ ਖ਼ਤਰਾ ਹੈ, ਜਦੋਂਕਿ 'ਓ' ਬਲੱਡ ਗਰੁੱਪ ਵਾਲੇ ਲੋਕਾਂ ਨੂੰ ਇਸ ਦੇ ਇਨਫੈਕਸ਼ਨ ਦਾ ਖ਼ਤਰਾ ਘੱਟ ਹੈ। ਯੂਰਪੀਅਨ ਵਿਗਿਆਨੀਆਂ ਨੇ ਇਸ ਖੋਜ ਨੂੰ 'ਨਿਊ ਇੰਗਲੈਂਡ ਜਨਰਲ ਆਫ ਮੈਡੀਸਨ' ਵਿਚ ਪਬਲਿਸ਼ ਕੀਤਾ ਹੈ। ਕੋਰੋਨਾ ਦੇ ਕਾਰਨ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਲੋਕ 'ਏ' ਬਲੱਡ ਗਰੁੱਪ ਦੇ ਸਨ।

'ਓ' ਬਲੱਡ ਗਰੁੱਪ ਵਾਲੇ ਵੀ ਰਹਿਣ ਸਾਵਧਾਨ
ਇਸੇ ਖੋਜ ਵਿਚ ਵਿਗਿਆਨੀਆਂ ਨੇ ਇਹ ਵੀ ਪਾਇਆ ਹੈ ਕਿ ਕੋਰੋਨਾ ਵਾਇਰਸ ਬਲੱਡ ਗਰੁੱਪ 'ਓ' ਵਾਲਿਆਂ ਲਈ ਘੱਟ ਖ਼ਤਰਨਾਕ ਹੈ। ਇਸ ਦਾ ਅਰਥ ਹੈ ਕਿ ਜੇਕਰ 'ਓ' ਬਲੱਡ ਗਰੁੱਪ ਵਾਲੇ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਜੇਕਰ ਵੀ ਆਉਂਦੇ ਹਨ ਤਾਂ ਉਨ੍ਹਾਂ 'ਤੇ ਇਸ ਦਾ ਅਸਰ ਘੱਟ ਹੁੰਦਾ ਹੈ ਅਤੇ ਉਨ੍ਹਾਂ ਦਾ ਇਲਾਜ ਆਸਾਨੀ ਨਾਲ ਹੋ ਸਕਦਾ ਹੈ। ਵੱਡੇ ਪੈਮਾਨੇ 'ਤੇ ਕੀਤੀ ਗਏ ਇਕ ਹੋਰ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ 'ਓ' ਬਲੱਡ ਗਰੁੱਪ ਵਾਲੇ ਲੋਕ ਕੋਰੋਨਾ ਵਾਇਰਸ ਦਾ ਘੱਟ ਸ਼ਿਕਾਰ ਹੁੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਸਾਰਸ-ਸੀ.ਓ.ਵੀ. ਦਾ ਹਮਲਾ ਹੋਇਆ ਸੀ ਤਾਂ ਵੀ ਬਲੱਡ ਗਰੁੱਪ ਓ ਦੇ ਲੋਕ ਘੱਟ ਬੀਮਾਰ ਪਏ ਸਨ ਜਦੋਂਕਿ ਬਾਕੀ ਬਲੱਡ ਗਰੁੱਪ ਦੇ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਸਨ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ 'ਏ' ਬਲੱਡ ਗਰੁੱਪ ਵਾਲੇ ਹੀ ਇਸ ਵਾਇਰਸ ਨਾਲ ਇਨਫੈਕਟਡ ਹੋਣਗੇ ਜਾਂ ਫਿਰ 'ਬੀ' ਜਾਂ 'ਓ' ਬਲੱਡ ਗਰੁੱਪ ਵਾਲੇ ਨਹੀਂ। ਦੱਸ ਦੇਈਏ ਕਿ ਦੁਨੀਆ ਭਰ ਵਿਚ ਹੁਣ ਤੱਕ ਸਾਢੇ 4 ਲੱਖ ਤੋਂ ਜ਼ਿਆਦਾ ਲੋਕ ਜਾਨਲੇਵਾ ਕੋਰੋਨਾ ਵਿਸ਼ਾਣੁ ਦੇ ਗਲੇ ਦਾ ਨਿਵਾਲਾ ਬਣ ਚੁੱਕੇ ਹਨ, ਜਦੋਂਕਿ ਇਸ ਨਾਲ ਪੀੜਤਾਂ ਦਾ ਅੰਕੜਾ 84.64 ਲੱਖ ਤੋਂ ਜ਼ਿਆਦਾ ਹੋ ਗਿਆ ਹੈ।


cherry

Content Editor

Related News