ਬੈਂਗਲੁਰੂ 'ਚ ਬਿਹਾਰ ਦੀ ਕੁੜੀ ਦਾ ਗਲਾ ਵੱਢ ਕੇ ਕਤਲ, ਸੀਸੀਟੀਵੀ ਫੁਟੇਜ 'ਚ ਹੋਇਆ ਘਟਨਾ ਦਾ ਖੁਲਾਸਾ

Saturday, Jul 27, 2024 - 02:53 AM (IST)

ਬੈਂਗਲੁਰੂ 'ਚ ਬਿਹਾਰ ਦੀ ਕੁੜੀ ਦਾ ਗਲਾ ਵੱਢ ਕੇ ਕਤਲ, ਸੀਸੀਟੀਵੀ ਫੁਟੇਜ 'ਚ ਹੋਇਆ ਘਟਨਾ ਦਾ ਖੁਲਾਸਾ

ਬੈਂਗਲੁਰੂ : ਕੋਰਮੰਗਲਾ ਵਿਚ ਇਕ 'ਪੇਇੰਗ ਗੈਸਟ' ਵਿਚ ਦੋ ਦਿਨ ਪਹਿਲਾਂ ਗਲਾ ਵੱਢ ਕੇ ਕਤਲ ਕੀਤੀ ਗਈ ਇਕ ਕੁੜੀ ਦੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਇਕ ਵਿਅਕਤੀ ਨੂੰ ਚਾਕੂ ਨਾਲ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਪੁਲਸ ਮੁਤਾਬਕ ਕੁੜੀ ਦਾ ਕਤਲ 23 ਜੁਲਾਈ ਦੀ ਰਾਤ ਨੂੰ ਕੀਤਾ ਗਿਆ ਸੀ। ਹਮਲਾਵਰ ਨੇ ਕਮਰੇ 'ਚ ਦਾਖਲ ਹੋ ਕੇ 24 ਸਾਲਾ ਕ੍ਰਿਤੀ ਕੁਮਾਰੀ ਦਾ ਕਤਲ ਕਰ ਦਿੱਤਾ ਸੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ, "ਕ੍ਰਿਤੀ ਕੁਮਾਰੀ ਬਿਹਾਰ ਦੀ ਰਹਿਣ ਵਾਲੀ ਸੀ ਅਤੇ ਸ਼ਹਿਰ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਸੀ।" ਕਾਤਲ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਕੋਰਮੰਗਲਾ ਦੀ ਘਟਨਾ ਹੈ।

ਇਹ ਵੀ ਪੜ੍ਹੋ : ਵਾਹਨ ਮਾਲਕਾਂ ਨੂੰ ਸੁਪਰੀਮ ਕੋਰਟ ਦਾ ਤੋਹਫ਼ਾ, ਥਰਡ ਪਾਰਟੀ ਬੀਮੇ ਲਈ ਇਹ ਵੱਡੀ ਸ਼ਰਤ ਹਟਾਈ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ 'ਪੇਇੰਗ ਗੈਸਟ' ਦੇ ਕਮਰੇ 'ਚ ਪੌਲੀਥੀਨ ਬੈਗ ਫੜ ਕੇ ਦਾਖਲ ਹੁੰਦਾ ਹੈ। ਉਹ ਦਰਵਾਜ਼ਾ ਖੜਕਾਉਂਦਾ ਹੈ ਅਤੇ ਕੁਝ ਦੇਰ ਬਾਅਦ ਕੁੜੀ ਨੂੰ ਘੜੀਸਦਾ ਹੋਇਆ ਦੇਖਿਆ ਜਾਂਦਾ ਹੈ। ਪੀੜਤਾ ਹਮਲੇ ਦਾ ਵਿਰੋਧ ਕਰਦੀ ਹੈ, ਪਰ ਕਾਤਲ ਉਸ ਨੂੰ ਫੜ ਲੈਂਦਾ ਹੈ, ਉਸ ਦਾ ਗਲਾ ਵੱਢ ਦਿੰਦਾ ਹੈ ਅਤੇ ਭੱਜ ਜਾਂਦਾ ਹੈ। ਰੌਲਾ ਸੁਣ ਕੇ ਇਮਾਰਤ 'ਚ ਮੌਜੂਦ ਹੋਰ ਔਰਤਾਂ ਵੀ ਮੌਕੇ 'ਤੇ ਪਹੁੰਚ ਗਈਆਂ ਪਰ ਉਸ ਨੂੰ ਬਚਾਉਣ 'ਚ ਅਸਮਰੱਥ ਰਹੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News