ਮੋਟਾਪਾ ਘਟਾਉਣ ਦਾ ਬਿਹਤਰ ਤਰੀਕਾ ਹੈ ‘ਅਲਟਰਨੇਟ ਡੇਅ ਫਾਸਟਿੰਗ’

Saturday, Feb 15, 2020 - 06:58 PM (IST)

ਮੋਟਾਪਾ ਘਟਾਉਣ ਦਾ ਬਿਹਤਰ ਤਰੀਕਾ ਹੈ ‘ਅਲਟਰਨੇਟ ਡੇਅ ਫਾਸਟਿੰਗ’

ਨਵੀਂ ਦਿੱਲੀ (ਸਾ. ਟਾ.)-ਮੋਟਾਪਾ ਘੱਟ ਕਰਨ ਲਈ ਜਿੰਨਾ ਜ਼ਰੂਰੀ ਐਕਸਰਸਾਈਜ਼ ਕਰਨਾ ਹੈ, ਉਸ ਨਾਲੋਂ ਕਈ ਗੁਣਾ ਅਹਿਮ ਰੋਲ ਡਾਈਟ ਦਾ ਹੁੰਦਾ ਹੈ। ਹੈਲਦੀ ਖਾਣਾ, ਸਮੇਂ ਸਿਰ ਖਾਣਾ, ਕਿੰਨਾ ਪ੍ਰੋਟੀਨ ਲੈਣਾ ਹੈ, ਕਿੰਨੇ ਕਾਬਰਸ ਲੈਣੇ ਹਨ, ਬਾਹਰ ਦੇ ਖਾਣੇ ’ਤੇ ਰੋਕ, ਇਹ ਚੀਜ਼ਾਂ ਮੋਟਾਪਾ ਘੱਟ ਕਰਨ ’ਚ ਸਭ ਤੋਂ ਅਹਿਮ ਹੁੰਦੀਆਂ ਹਨ ਪਰ ਜ਼ਿਆਦਾਤਰ ਲੋਕ ਡਾਈਟਿੰਗ ਤੋਂ ਅੱਕ ਜਾਂਦੇ ਹਨ। ਰੋਜ਼ਾਨਾ ਉਬਲਿਆ ਅਤੇ ਹੈਲਦੀ ਖਾ ਕੇ ਮਨ ਭਰ ਜਾਂਦਾ ਹੈ ਅਤੇ ਫਿਰ ਲੋਕ ਬਾਹਰ ਦੇ ਖਾਣੇ ਵੱਲ ਦੌੜਦੇ ਹਨ ਪਰ ਹੁਣ ਤੁਹਾਨੂੰ ਆਪਣਾ ਮਨ ਮਾਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਬੀਤੇ ਕੁਝ ਸਮੇਂ ’ਚ ਇਕ ਨਵੀਂ ਕਿਸਮ ਦੀ ਡਾਈਟ ਬਹੁਤ ਮਸ਼ਹੂਰ ਹੋ ਰਹੀ ਹੈ, ਨਾਲ ਹੀ ਇਸ ਦਾ ਅਸਰ ਵੀ ਬਹੁਤ ਦੇਖਿਆ ਜਾ ਰਿਹਾ ਹੈ। ਇਸ ਡਾਈਟ ਦਾ ਨਾਂ ਹੈ ‘ਅਲਟਰਨੇਟ ਡੇਅ ਫਾਸਟਿੰਗ।’

ਇਕ ਦਿਨ ਕਰੋ ਆਮ ਡਾਈਟ, ਦੂਜੇ ਦਿਨ ਖਾਓ ਮਨਪਸੰਦ ਚੀਜ਼
ਇਹ ਇਕ ਅਜਿਹੀ ਫਾਸਟਿੰਗ ਹੈ, ਜਿਸ ਵਿਚ ਤੁਹਾਨੂੰ ਇਕ ਦਿਨ ਹੈਲਦੀ ਖਾਣਾ ਹੁੰਦਾ ਹੈ ਅਤੇ ਦੂਜੇ ਦਿਨ ਤੁਸੀਂ ਆਪਣੀ ਮਰਜ਼ੀ ਦਾ ਖਾ ਸਕਦੇ ਹੋ। ਹਾਲਾਂਕਿ ਇਸ ਫਾਸਟਿੰਗ ਨੂੰ ਵੀ ਕੁਝ ਲੋਕ ਮੁਸ਼ਕਲ ਮੰਨਦੇ ਹਨ ਕਿਉਂਕਿ ਇਸ ਵਿਚ ਤੁਹਾਨੂੰ ਇਕ ਟਾਈਮ ਦੇ ਹਿਸਾਬ ਨਾਲ ਫਾਸਟਿੰਗ ਕਰਨੀ ਪੈਂਦੀ ਹੈ ਅਤੇ ਉਸੇ ਦੇ ਹਿਸਾਬ ਨਾਲ ਡਾਈਟ ਲੈਣੀ ਪੈਂਦੀ ਹੈ। ਇਸ ਵਿਚ ਤੁਹਾਨੂੰ ਹਫਤੇ ’ਚ 3 ਦਿਨ ਫਾਸਟਿੰਗ ਕਰਨੀ ਪੈਂਦੀ ਹੈ ਅਤੇ ਬਾਕੀ 4 ਦਿਨ ਤੁਸੀਂ ਆਪਣੀ ਮਰਜ਼ੀ ਦਾ ਖਾਣਾ ਖਾ ਸਕਦੇ ਹੋ ਪਰ ਯਾਦ ਰਹੇ ਕਿ ਬਾਕੀ ਦੇ 4 ਦਿਨ ਅਜਿਹਾ ਖਾਣਾ ਖਾਓ, ਜਿਸ ਨਾਲ ਡਾਈਟ ਵਾਲੇ ਦਿਨਾਂ ’ਤੇ ਅਸਰ ਨਾ ਪਵੇ। ਇਹ ਡਾਈਟ ਬੀਤੇ ਕੁਝ ਸਮੇਂ ਤੋਂ ਇੰਟਰਨੈੱਟ ’ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਫਾਲੋ ਵੀ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਦਾ ਅਸਰ ਵੀ ਲੋਕਾਂ ’ਚ ਦੇਖਣ ਨੂੰ ਮਿਲ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਅੱਜਕਲ ਇਸੇ ਤਰ੍ਹਾਂ ਦੀ ਡਾਈਟ ਨੂੰ ਫਾਲੋ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੋਟਾਪਾ ਪਹਿਲਾਂ ਨਾਲੋਂ ਘੱਟ ਹੋਇਆ ਹੈ।


author

Karan Kumar

Content Editor

Related News