ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ

Monday, Sep 23, 2024 - 09:54 AM (IST)

ਬਲੀਆ (ਭਾਸ਼ਾ)- ਉੱਤਰ ਪ੍ਰਦੇਸ਼ ’ਚ ਬਲੀਆ ਜ਼ਿਲ੍ਹਾ ਹੈੱਡਕੁਆਰਟਰ ਦੇ ਸ਼ਹਿਰ ਕੋਤਵਾਲੀ ਖੇਤਰ 'ਚ 7 ਸਾਲ ਦੀ ਇਕ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਦੱਸਿਆ ਕਿ ਬਲੀਆ ਸ਼ਹਿਰ ਕੋਤਵਾਲੀ ਖੇਤਰ ਦੇ ਇਕ ਮੁਹੱਲੇ ’ਚ ਮੁਲਜ਼ਮ ਬੱਚੇ ਸ਼ੁੱਕਰਵਾਰ ਦੁਪਹਿਰ ਨੂੰ ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਬੱਚਿਆਂ ਦੀ ਉਮਰ 7 ਤੋਂ 8 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।

ਪੁਲਸ ਨੇ ਦੱਸਿਆ ਕਿ ਬੱਚੀ ਦੀ ਸ਼ਨੀਵਾਰ ਨੂੰ ਹਾਲਤ ਵਿਗੜਨ ’ਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਗਏ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ (ਐੱਸ.ਪੀ.) ਵਿਕ੍ਰਾਂਤਵੀਰ ਵੀ ਹਸਪਤਾਲ ਪੁੱਜੇ। ਪੁਲਸ ਦੋਹਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਪੁੱਛ-ਗਿਛ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News