ਮੰਕੀਪਾਕਸ ਦੇ ਪਹਿਲੇ 2 ਮਾਮਲਿਆਂ 'ਚ ਵਾਇਰਸ ਦੇ ਏ-2 ਰੂਪ ਦਾ ਪਤਾ ਲੱਗਾ
Monday, Aug 08, 2022 - 11:22 AM (IST)
ਨਵੀਂ ਦਿੱਲੀ (ਭਾਸ਼ਾ)- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੀ ਇਕ ਸੰਸਥਾ ਵੱਲੋਂ ਭਾਰਤ ਦੇ ਪਹਿਲੇ 2 ਮੰਕੀਪਾਕਸ ਮਾਮਲਿਆਂ ਦੇ ਵਿਸ਼ਲੇਸ਼ਣ ਵਿਚ ਪਤਾ ਲੱਗਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਵਾਪਸ ਆਏ ਦੋਵੇਂ ਵਿਅਕਤੀ ਵਾਇਰਸ ਦੇ ਏ-2 ਰੂਪ ਨਾਲ ਇਫੈਕਟਿਡ ਸਨ। ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐੱਨ. ਆਈ. ਵੀ.) ਦੀ ਇਕ ਸੀਨੀਅਰ ਵਿਗਿਆਨੀ ਅਤੇ ਅਧਿਐਨ ਦੀ ਮੁੱਖ ਲੇਖਕ ਡਾ. ਪ੍ਰਗਿਆ ਯਾਦਵ ਨੇ ਕਿਹਾ ਕਿ ਏ-2 ਰੂਪ, ਜਿਸਦਾ ਪਿਛਲੇ ਸਾਲ ਅਮਰੀਕਾ ’ਚ ਪਤਾ ਲੱਗਾ ਸੀ, ਨੂੰ ਪ੍ਰਮੁੱਖ ਸਮੂਹਾਂ ਨਾਲ ਨਹੀਂ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ : ਸਪਾਈਸਜੈੱਟ ਦੇ ਮੁਸਾਫਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂ
ਮੌਜੂਦਾ ਕਹਿਰ ਮੰਕੀਪਾਕਸ ਵਾਇਰਸ ਦੇ ਬੀ1 ਰੂਪ ਦੇ ਕਾਰਨ ਹੈ। ਭਾਰਤ ਵਿਚ ਹੁਣ ਤੱਕ ਮੰਕੀਪਾਕਸ ਦੇ 9 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਕ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਅਰਬ ਅਮੀਰਾਤ ਤੋਂ ਪਰਤੇ ਲੋਕਾਂ ਨੇ ਬੁਖ਼ਾਰ, ਮਾਸਪੇਸ਼ੀਆਂ 'ਚ ਦਰਦ ਅਤੇ ਨਿਸ਼ਾਨ ਪੈਣ ਦੀ ਸ਼ਿਕਾਇਤ ਕੀਤੀ ਸੀ। ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ 2 ਮੰਕੀਪਾਕਸ ਵਾਇਰਸ ਰੂਪ ਏ2 ਨਾਲ ਪੀੜਤ ਸਨ, ਜੋ ਐੱਚ.ਐੱਮ.ਪੀ.ਐੱਕਸ.ਵੀ-1ਏ ਕਲੈਡ 3 ਦੇ ਵੰਸ਼ ਨਾਲ ਸੰਬੰਧਤ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ