17 ਸਾਲਾ ਨੌਜਵਾਨ ਦੀ SUV ਦੀ ਟੱਕਰ ਨਾਲ ਇੱਕ ਵਿਅਤੀ ਦੀ ਮੌਤ

Friday, Aug 30, 2024 - 01:36 AM (IST)

17 ਸਾਲਾ ਨੌਜਵਾਨ ਦੀ SUV ਦੀ ਟੱਕਰ ਨਾਲ ਇੱਕ ਵਿਅਤੀ ਦੀ ਮੌਤ

ਮੁੰਬਈ — ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਵੀਰਵਾਰ ਤੜਕੇ ਦੁੱਧ ਵੇਚਣ ਜਾ ਰਹੇ 24 ਸਾਲਾ ਨੌਜਵਾਨ ਦੇ ਦੋਪਹੀਆ ਵਾਹਨ ਨੂੰ ਤੇਜ਼ ਰਫਤਾਰ ਐੱਸ.ਯੂ.ਵੀ. ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। SUV ਨੂੰ ਇੱਕ ਨੌਜਵਾਨ ਚਲਾ ਰਿਹਾ ਸੀ। ਹਾਦਸਾ ਸਵੇਰੇ 4 ਵਜੇ ਦੇ ਕਰੀਬ ਆਰੇ ਕਲੋਨੀ 'ਚ ਵਾਪਰਿਆ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗਲਤ ਦਿਸ਼ਾ ਤੋਂ ਆ ਰਹੀ ਇਕ ਮਹਿੰਦਰਾ ਸਕਾਰਪੀਓ ਨੇ ਨਵੀਨ ਵੈਸ਼ਨਵ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨਵੀਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਡਰਾਈਵਰ ਦੀ ਉਮਰ 17 ਸਾਲ ਹੈ, ਇਸ ਲਈ ਐਸ.ਯੂ.ਵੀ. ਦੇ ਮਾਲਕ ਇਕਬਾਲ ਜਿਵਾਨੀ (48) ਅਤੇ ਉਸ ਦੇ ਲੜਕੇ ਮੁਹੰਮਦ ਫਾਜ਼ ਇਕਬਾਲ ਜਿਵਾਨੀ (21) ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

ਦੋਪਹੀਆ ਵਾਹਨ ਨੂੰ ਟੱਕਰ ਮਾਰਨ ਤੋਂ ਬਾਅਦ, ਐਸ.ਯੂ.ਵੀ. ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਫੜ ਲਿਆ। ਉਸ ਨੂੰ ਸੱਟਾਂ ਲੱਗੀਆਂ ਹਨ। ਅਧਿਕਾਰੀ ਨੇ ਕਿਹਾ ਕਿ ਉਸ ਦੇ ਖੂਨ ਦੇ ਨਮੂਨੇ ਲੈਬਾਰਟਰੀ ਵਿੱਚ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿੱਚ ਤਾਂ ਨਹੀਂ ਸੀ।


author

Inder Prajapati

Content Editor

Related News