‘ਪਾਪਾ, ਮੈਂ JEE ਨਹੀਂ ਕਰ ਸਕਦਾ...’, ਲਿਖ 16 ਸਾਲਾ ਨਾਬਾਲਗ ਨੇ ਕਰ ਲਈ ਖ਼ੁਦਕੁਸ਼ੀ

Saturday, Mar 09, 2024 - 05:11 AM (IST)

‘ਪਾਪਾ, ਮੈਂ JEE ਨਹੀਂ ਕਰ ਸਕਦਾ...’, ਲਿਖ 16 ਸਾਲਾ ਨਾਬਾਲਗ ਨੇ ਕਰ ਲਈ ਖ਼ੁਦਕੁਸ਼ੀ

ਕੋਟਾ (ਰਾਜਸਥਾਨ), (ਭਾਸ਼ਾ)– ‘‘ਪਾਪਾ, ਮੈਂ ਜੇ. ਈ. ਈ. ਨਹੀਂ ਕਰ ਸਕਦਾ। ਮੁਆਫ਼ ਕਰਨਾ, ਮੈਂ ਜਾ ਰਿਹਾ ਹਾਂ।’’ ਇਹ ਆਖਰੀ ਸ਼ਬਦ ਕੋਟਾ ’ਚ ਰਹਿ ਕੇ ਜੇ. ਈ. ਈ. ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ 16 ਸਾਲਾ ਨਾਬਾਲਗ ਦੇ ਹਨ, ਜੋ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਆਖੇ ਸਨ।

ਪੁਲਸ ਦੇ ਡਿਪਟੀ ਸੁਪਰਡੈਂਟ ਧਰਮਵੀਰ ਸਿੰਘ ਨੇ ਦੱਸਿਆ ਕਿ ਬਿਹਾਰ ਦੇ ਭਾਗਲਪੁਰ ਦੇ ਰਹਿਣ ਵਾਲੇ ਅਭਿਸ਼ੇਕ ਮੰਡਲ ਦੀ ਲਾਸ਼ ਸ਼ੁੱਕਰਵਾਰ ਸਵੇਰੇ ਇਥੋਂ ਦੇ ਵਿਗਿਆਨ ਨਗਰ ਇਲਾਕੇ ’ਚ ਸਥਿਤ ਇਕ ਪੇਇੰਗ ਗੈਸਟ ਹਾਊਸ ਤੋਂ ਬਰਾਮਦ ਕੀਤੀ ਗਈ। ਸ਼ੱਕ ਹੈ ਕਿ ਵੀਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ

ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਮ੍ਰਿਤਕ ਨੇ ਆਪਣੇ ਪਿਤਾ ਨੂੰ ਜੇ. ਈ. ਈ. (ਜੁਆਇੰਟ ਐਂਟਰੈਂਸ ਐਗਜ਼ਾਮ) ਪਾਸ ਨਾ ਕਰਨ ਬਾਰੇ ਅਸਮਰੱਥਾ ਪ੍ਰਗਟਾਈ ਹੈ।

ਅਧਿਕਾਰੀ ਨੇ ਦੱਸਿਆ ਕਿ ਸੁਸਾਈਡ ਨੋਟ ’ਚ ਲਿਖਿਆ ਸੀ ਕਿ ਪਾਪਾ, ਮੈਂ ਜੇ. ਈ. ਈ. ਨਹੀਂ ਕਰ ਸਕਦਾ। ਮੁਆਫ਼ ਕਰਨਾ, ਮੈਂ ਜਾ ਰਿਹਾ ਹਾਂ। ਅਭਿਸ਼ੇਕ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਟਾ ’ਚ ਜਨਵਰੀ ਤੋਂ ਲੈ ਕੇ ਹੁਣ ਤਕ ਕੋਚਿੰਗ ਦੇ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕਰਨ ਦਾ ਇਹ 5ਵਾਂ ਮਾਮਲਾ ਹੈ। ਸਾਲ 2023 ’ਚ ਕੋਟਾ ’ਚ 26 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News