ਪੰਜਾਬ ''ਚ ਵਿਆਹ ਲਈ ਸਜਾਈ ਲਿਮੋਜ਼ਿਨ ਗੱਡੀ ਦਾ ਪੁਲਸ ਨੇ ਕਰ ''ਤਾ ਚਲਾਨ, ਹੈਰਾਨ ਕਰੇਗਾ ਮਾਮਲਾ
Monday, Nov 25, 2024 - 07:17 PM (IST)
ਜਲੰਧਰ- ਜਲੰਧਰ ਵਿਚ ਰਾਮਾਮੰਡੀ ਦੀ ਦਕੋਹਾ ਚੌਂਕੀ ਦੀ ਪੁਲਸ ਨੇ ਰਾਤ ਵਿਚ ਵਿਆਹ ਲਈ ਜਾ ਰਹੀ ਲਿਮੋਜ਼ਿਨ ਗੱਡੀ ਦਾ ਚਲਾਨ ਕਰ ਦਿੱਤਾ ਗਿਆ। ਹੈਰਾਨੀ ਕਰਦੀ ਗੱਲ ਇਹ ਹੈ ਕਿ ਉਕਤ ਗੱਡੀ ਦੇ ਸ਼ੀਸ਼ੇ ਕਾਲੇ ਸਨ, ਜਿਸ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਲਿਮੋਜ਼ਿਨ ਗੱਡੀ 'ਤੇ ਫੁੱਲ ਲੱਗੇ ਹੋਏ ਸਨ ਅਤੇ ਵਧੀਆ ਢੰਗ ਨਾਲ ਵਿਆਹ ਲਈ ਤਿਆਰ ਕੀਤੀ ਗਈ ਸੀ। ਉਕਤ ਗੱਡੀ ਨੂੰ ਸ੍ਰੀ ਗੁਰਦੁਆਰਾ ਸਾਹਿਬ ਵਿਚ ਲਾੜਏ ਨੂੰ ਲਿਆਉਣ ਲਈ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਨਾਕੇ 'ਤੇ ਪੁਲਸ ਨੇ ਗੱਡੀ ਰੋਕ ਲਈ ਅਤੇ ਉਸ ਦਾ ਚਲਾਨ ਕੱਟ ਦਿੱਤਾ।
ਇਹ ਵੀ ਪੜ੍ਹੋ- ਦੀਵਾਲੀ ਦੇ ਦਿਨ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
ਜਾਣਕਾਰੀ ਅਨੁਸਾਰ ਇਹ ਸਾਰਾ ਘਟਨਾਕ੍ਰਮ ਕਾਕੀ ਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਸੀ। ਥਾਣਾ ਰਾਮਾਮੰਡੀ ਦੀ ਚੌਂਕੀ ਦਕੋਹਾ ਕੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਦੁਆਰਾ ਨਾਕਾਬੰਦੀ ਦੀ ਕੀਤੀ ਗਈ ਸੀ, ਜਿੱਥੇ ਉਕਤ ਗੱਡੀ ਦਾ ਚਲਾਨ ਕੱਟ ਦਿੱਤਾ ਗਿਆ। ਸਭ ਇੰਸਪੇਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਪੂਰੀ ਕਾਰ 'ਤੇ ਬਿਨਾਂ ਕਿਸੇ ਇਜਾਜ਼ਤ ਕੇ ਕਾਲੇ ਸ਼ੀਸ਼ੇ ਲੱਗੇ ਸਨ। ਸਾਰੇ ਸ਼ੀਸ਼ਿਆਂ 'ਤੇ ਫਿਲਮ ਚੜ੍ਹਾਈ ਗਈ ਸੀ। ਜਿਵੇਂ ਹੀ ਨਾਕੇ ਤੋਂ ਲੰਘਦੀ ਗੱਡੀ ਨੂੰ ਵੇਖਿਆ ਤਾਂ ਤੁਰੰਤ ਰੋਕ ਲਿਆ ਗਿਆ।
ਕਾਰ ਵਿਚ ਸਵਾਰ ਸੀ ਸਿਰਫ਼ ਡਰਾਈਵਰ
ਦੱਸ ਦਈਏ ਕਿ ਜਦੋਂ ਕਾਰ ਦਾ ਚਲਾਨ ਕੱਟਿਆ ਗਿਆ ਤਾਂ ਕਾਰ 'ਚ ਸਿਰਫ਼ ਡਰਾਈਵਰ ਹੀ ਸੀ। ਜਦੋਂ ਡਰਾਈਵਰ ਨੂੰ ਕਾਰ ਦੇ ਕਾਲੇ ਸ਼ੀਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ, ਜਿਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ। ਜਾਣਕਾਰੀ ਅਨੁਸਾਰ ਲਿਮੋਜ਼ਿਨ ਕਾਰ ਦਾ ਡਰਾਈਵਰ ਜੰਡੂ ਸਿੰਘਾ ਵੱਲ ਜਾ ਰਿਹਾ ਸੀ। ਦਕੋਹਾ ਚੌਂਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਵਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ 'ਚ ਧਮਾਕਾ, ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8