ਲਾਲਚ ਦੇ ਕੇ 12 ਸਾਲ ਦੇ ਲੜਕੇ ਨੇ 5 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Tuesday, Dec 12, 2017 - 08:51 AM (IST)

ਲਾਲਚ ਦੇ ਕੇ 12 ਸਾਲ ਦੇ ਲੜਕੇ ਨੇ 5 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸ਼ਿਮਲਾ - ਸ਼ਿਮਲਾ ਸ਼ਹਿਰ ਦੇ ਬਾਹਰੀ ਇਲਾਕੇ ਧੱਲੀ 'ਚ 12 ਸਾਲ ਦੇ ਲੜਕੇ ਨੇ 5 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਹੋਈ ਅਤੇ ਲੜਕੀ ਦੇ ਮਾਤਾ-ਪਿਤਾ ਨੇ ਕਲ ਪੁਲਸ ਕੋਲ ਇਸ ਦੀ ਰਿਪੋਰਟ ਦਰਜ ਕਰਵਾਈ।
ਪੁਲਸ  ਨੇ ਦੱਸਿਆ ਕਿ ਲੜਕੀ ਜਦੋਂ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਲਾਲਚ ਦਿੱਤਾ ਅਤੇ ਕਥਿਤ ਤੌਰ 'ਤੇ ਉਸ ਦਾ ਸੈਕਸ ਸ਼ੋਸ਼ਣ ਕੀਤਾ। ਲੜਕੀ ਨੇਪਾਲੀ ਜੋੜੇ ਦੀ ਧੀ ਹੈ, ਜੋ ਮਜ਼ਦੂਰ ਹਨ ਅਤੇ ਮੁਲਜ਼ਮ ਮਕਾਨ ਮਾਲਕ ਦਾ ਲੜਕਾ ਹੈ।


Related News