Girls Dropout Rate: 9ਵੀਂ-10ਵੀਂ ਜਮਾਤ ''ਚ ਕੁੜੀਆਂ ਛੱਡ ਰਹੀਆਂ ਸਕੂਲ, ਲੱਦਾਖ ਦੇ ਹਾਲਾਤ ਸਭ ਤੋਂ ਖ਼ਰਾਬ

Wednesday, Jul 29, 2026 - 12:47 PM (IST)

Girls Dropout Rate: 9ਵੀਂ-10ਵੀਂ ਜਮਾਤ ''ਚ ਕੁੜੀਆਂ ਛੱਡ ਰਹੀਆਂ ਸਕੂਲ, ਲੱਦਾਖ ਦੇ ਹਾਲਾਤ ਸਭ ਤੋਂ ਖ਼ਰਾਬ

ਨਵੀਂ ਦਿੱਲੀ : ਭਾਰਤ ਵਿੱਚ ਕੁੜੀਆਂ ਦੀ ਸਕੂਲ ਛੱਡਣ ਦੀ ਦਰ ਸਭ ਤੋਂ ਵੱਧ 9ਵੀਂ ਅਤੇ 10ਵੀਂ ਜਮਾਤ ਵਿੱਚ ਦੇਖੀ ਜਾਂਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਸੈਕੰਡਰੀ ਪੱਧਰ 'ਤੇ ਕੁੜੀਆਂ ਦੀ ਸਕੂਲ ਛੱਡਣ ਦੀ ਦਰ ਵਿੱਚ ਕਮੀ ਆਈ ਹੈ ਪਰ ਇਹ ਅਜੇ ਵੀ ਬਾਕੀ ਸਾਰੇ ਪੱਧਰਾਂ ਨਾਲੋਂ ਸਭ ਤੋਂ ਵੱਧ ਹੈ। ਸਿੱਖਿਆ ਮੰਤਰਾਲੇ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। UDISE ਦੇ ਅੰਕੜਿਆਂ ਅਨੁਸਾਰ, 2025-26 ਵਿੱਚ ਸੈਕੰਡਰੀ ਸਕੂਲ ਵਿੱਚ ਦਾਖਲਾ ਲੈਣ ਵਾਲੀਆਂ 100 ਕੁੜੀਆਂ ਵਿੱਚੋਂ 8 ਕੁੜੀਆਂ 10ਵੀਂ ਜਮਾਤ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਰਹੀਆਂ ਹਨ।

ਪੜ੍ਹੋ ਇਹ ਵੀ - 'ਤਨਖਾਹ 2 ਲੱਖ, ਮੈਂ ਫਿਰ ਵੀ ਗਰੀਬ...', ਬੰਗਲੁਰੂ 'ਚ ਰਹਿਣਾ ਸੋਖਾ ਨਹੀਂ, ਬੰਦੇ ਨੇ ਗਿਣਾਈ ਖਰਚਿਆਂ ਦੀ LIST

ਰਿਪੋਰਟ ਮੁਤਾਬਕ ਇਹ ਦਰ ਸਾਲ 2023-24 ਵਿੱਚ 12.6% ਅਤੇ 2024-25 ਵਿੱਚ 9.6% ਸੀ। ਯਾਨੀ ਤਿੰਨ ਸਾਲਾਂ ਵਿਚ ਇਸ ਵਿਚ ਗਿਰਾਵਟ ਆ ਰਹੀ ਹੈ, ਜੋ ਹੁਣ ਤੱਕ ਦਾ ਸਭ ਤੋਂ ਹੇਠਲਾਂ ਪੱਧਰ ਹੈ। ਹਾਲਾਂਕਿ, ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਸਕੂਲਾਂ ਦੀ ਤੁਲਨਾ ਵਿੱਚ ਇਹ ਅੰਤਰ ਬਹੁਤ ਜ਼ਿਆਦਾ ਹੈ। ਪ੍ਰਾਇਮਰੀ ਸਕੂਲ ਵਿੱਚ ਕੁੜੀਆਂ ਦੀ ਸਕੂਲ ਛੱਡਣ ਦੀ ਦਰ ਸਿਰਫ਼ 0.1% ਅਤੇ ਉੱਚ ਪ੍ਰਾਇਮਰੀ ਸਕੂਲ ਵਿੱਚ 3.4% ਹੈ। ਇਸਦਾ ਮਤਲਬ ਹੈ ਕਿ ਸੈਕੰਡਰੀ ਸਕੂਲ ਛੱਡਣ ਦੀ ਦਰ ਪ੍ਰਾਇਮਰੀ ਸਕੂਲ ਨਾਲੋਂ ਲਗਭਗ 80 ਗੁਣਾ ਵੱਧ ਹੈ। 

ਪੜ੍ਹੋ ਇਹ ਵੀ - ਜੰਮੂ-ਕਸ਼ਮੀਰ 'ਚ ਭਾਰੀ ਮੀਂਹ, ਖ਼ਰਾਬ ਮੌਸਮ ਕਾਰਨ ਕਈ ਸਕੂਲ ਬੰਦ, ਲੱਗੀਆਂ Online ਕਲਾਸਾਂ

ਸਰਕਾਰ ਨੇ PLFS 2023-24 ਸਰਵੇਖਣ ਦਾ ਹਵਾਲਾ ਦਿੱਤਾ। ਇਸ ਅਨੁਸਾਰ, ਜ਼ਿਆਦਾਤਰ ਕੁੜੀਆਂ ਤਿੰਨ ਕਾਰਨਾਂ ਕਰਕੇ ਸਕੂਲ ਛੱਡ ਦਿੰਦੀਆਂ ਹਨ: ਜਿਵੇਂ ਪਰਿਵਾਰ ਦੀ ਆਮਦਨ ਵਧਾਉਣ ਲਈ ਕੰਮ ਕਰਨਾ; ਘਰੇਲੂ ਕੰਮਾਂ ਵਿੱਚ ਮਦਦ ਕਰਨਾ; ਮਾਪੇ ਇਹ ਨਹੀਂ ਮੰਨਦੇ ਕਿ ਅੱਗੇ ਦੀ ਸਿੱਖਿਆ ਜ਼ਰੂਰੀ ਹੈ। ਇਸ ਉਮਰ ਵਿੱਚ ਕੁੜੀਆਂ ਕਿਸ਼ੋਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਵਿਆਹ, ਕੰਮ ਜਾਂ ਸਿੱਖਿਆ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਕੂਲਾਂ ਦੀ ਦੂਰੀ, ਸੁਰੱਖਿਆ ਚਿੰਤਾਵਾਂ ਅਤੇ ਛੋਟੀ ਉਮਰ ਵਿੱਚ ਵਿਆਹ ਵਰਗੇ ਕਾਰਨ ਵੀ ਇਸ ਦੀ ਭੂਮਿਕਾ ਨਿਭਾਉਂਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਦਰ ਘਟੀ ਹੈ ਜੋ ਚੰਗੀ ਗੱਲ ਹੈ ਪਰ ਸੈਕੰਡਰੀ ਪੱਧਰ 'ਤੇ ਕੁੜੀਆਂ ਨੂੰ ਸਕੂਲ ਵਿੱਚ ਬਰਕਰਾਰ ਰੱਖਣਾ ਅਜੇ ਵੀ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਪੜ੍ਹੋ ਇਹ ਵੀ - 28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ

ਕਿਹੜੇ ਰਾਜ ਦੀ ਸਥਿਤੀ ਸਭ ਤੋਂ ਮਾੜੀ?
ਰਾਜ-ਵਾਰ ਅੰਕੜੇ ਦਰਸਾਉਂਦੇ ਹਨ ਕਿ ਸਮੱਸਿਆ ਸਿਰਫ਼ ਗਰੀਬੀ ਬਾਰੇ ਨਹੀਂ ਹੈ।

ਲੱਦਾਖ: 15.6% - ਸਭ ਤੋਂ ਵੱਧ
ਅਸਾਮ: 13.9%
ਕਰਨਾਟਕ: 13.9%
ਗੁਜਰਾਤ: 13.3%
ਅਰੁਣਾਚਲ ਪ੍ਰਦੇਸ਼: 12.4%
ਨਾਗਾਲੈਂਡ: 12.4%

ਪੜ੍ਹੋ ਇਹ ਵੀ - 1340 ਭਾਰਤੀਆਂ ਨੇ ਖਾੜੀ ਦੇਸ਼ਾਂ 'ਚ ਚੁੱਕਿਆ ਖੌਫਨਾਕ ਕਦਮ! ਵਿਦੇਸ਼ ਮੰਤਰਾਲੇ ਦੇ ਅੰਕੜਿਆ ਨੇ ਉਡਾਏ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News