946 ਪੁਲਸ ਮੁਲਾਜ਼ਮਾਂ ਨੂੰ ਪੁਲਸ ਮੈਡਲ, 2 ਨੂੰ ਮਿਲੇਗਾ ਰਾਸ਼ਟਰਪਤੀ ਦਾ ਬਹਾਦਰੀ ਮੈਡਲ
Monday, Jan 25, 2021 - 11:39 PM (IST)
ਨਵੀਂ ਦਿੱਲੀ - ਬਹਾਦਰੀ ਵਿਖਾਉਣ, ਚੋਟੀ ਦੀਆਂ ਸੇਵਾਵਾਂ ਦੇਣ ਤੇ ਸ਼ਲਾਘਾਯੋਗ ਯੋਗਦਾਨ ਲਈ 946 ਪੁਲਸ ਮੁਲਾਜ਼ਮਾਂ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਮੈਡਲਾਂ ਵਿਚੋਂ 2 ਬਹਾਦਰੀ ਲਈ ਰਾਸ਼ਟਰਪਤੀ ਦੇ ਪੁਲਸ ਮੈਡਲ, 205 ਬਹਾਦਰੀ ਲਈ ਪੁਲਸ ਮੈਡਲ, 89 ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਦੇ ਪੁਲਸ ਮੈਡਲ ਅਤੇ 650 ਸ਼ਲਾਘਾਯੋਗ ਸੇਵਾਵਾਂ ਲਈ ਪੁਲਸ ਦੇ ਮੈਡਲ ਸ਼ਾਮਲ ਹਨ।
ਇਹ ਵੀ ਪੜ੍ਹੋ- 119 ਹਸਤੀਆਂ ਨੂੰ ਪਦਮ ਪੁਰਸਕਾਰਾਂ ਦਾ ਐਲਾਨ, ਦੇਖੋ ਪੂਰੀ ਸੂਚੀ
ਬਹਾਦੁਰੀ ਲਈ ਰਾਸ਼ਟਰਪਤੀ ਦੇ ਦੋਵੇਂ ਹੀ ਪੁਲਸ ਮੈਡਲ ਮਰਨ ਉਪਰੰਤ ਦਿੱਤੇ ਜਾ ਰਹੇ ਹਨ। ਇਨ੍ਹਾਂ ਮੈਡਲਾਂ ਲਈ ਝਾਰਖੰਡ ਪੁਲਸ ਦੇ ਸਵਰਗੀ ਸਹਾਇਕ ਪੁਲਸ ਨਿਰੀਖਕ ਬਨੁਆ ਓਰਾਂਵ ਅਤੇ ਸੀ.ਆਰ.ਪੀ.ਐੱਫ. ਦੇ ਸਵਰਗੀ ਸਹਾਇਕ ਪੁਲਸ ਨਿਰੀਖਕ ਮੋਹਨ ਲਾਲ ਨੂੰ ਚੁਣਿਆ ਗਿਆ ਹੈ। ਕੁਲ 946 ਮੈਡਲਾਂ ਵਿਚੋਂ 137 ਮੈਡਲ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਮੁਹਿੰਮਾਂ ਦੌਰਾਨ ਬਹਾਦੁਰੀ ਵਿਖਾਉਣ ਲਈ ਦਿੱਤੇ ਜਾ ਰਹੇ ਹਨ। 24 ਜਵਾਨਾਂ ਨੂੰ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਅਤੇ ਇਕ ਨੂੰ ਉੱਤਰ ਪੂਰਬ ਮੁਹਿੰਮ ਲਈ ਮੈਡਲ ਦਿੱਤਾ ਜਾ ਰਿਹਾ ਹੈ। ਮੈਡਲ ਹਾਸਲ ਕਰਨ ਵਾਲਿਆਂ ਵਿਚ ਸੀ.ਆਰ.ਪੀ.ਐੱਫ. ਦੇ 68, ਜੰਮੂ-ਕਸ਼ਮੀਰ ਪੁਲਸ ਦੇ 62, ਬੀ.ਐੱਸ.ਐੱਫ. ਦੇ 20, ਦਿੱਲੀ ਪੁਲਸ ਦੇ 17, ਮਹਾਰਾਸ਼ਟਰ ਪੁਲਸ ਦੇ 13, ਛੱਤੀਸਗੜ੍ਹ ਦੇ 8 ਅਤੇ ਉੱਤਰ ਪ੍ਰਦੇਸ਼ ਦੇ ਵੀ 8 ਜਵਾਨ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।