ਸਰਕਾਰੀ ਗੋਦਾਮਾਂ ਤੋਂ ਚੋਰੀ ਹੋਇਆ 903.5 ਮੀਟ੍ਰਿਕ ਟਨ ਅਨਾਜ, ਪੰਜਾਬ ’ਚ ਸਭ ਤੋਂ ਵੱਧ ਅਨਾਜ ਦੀ ਚੋਰੀ

04/01/2022 12:11:43 PM

ਨਵੀਂ ਦਿੱਲੀ– ਪੂਰੇ ਦੇਸ਼ ਦੇ ਸਰਕਾਰੀ ਗੋਦਾਮਾਂ ਤੋਂ 903.5 ਮੀਟ੍ਰਿਕ ਟਨ ਕਣਕ ਤੇ ਚੌਲ ਚੋਰੀ ਹੋ ਗਏ। ਪਿਛਲੇ 5 ਸਾਲਾਂ ’ਚ ਹੋਈ ਇਸ ਚੋਰੀ ’ਚੋਂ ਅੱਧੇ ਤੋਂ ਵੱਧ ਅਨਾਜ ਸਿਰਫ ਪੰਜਾਬ ਦੇ ਗੋਦਾਮਾਂ ਤੋਂ ਚੋਰੀ ਹੋਇਆ। ਖੁਰਾਕ ਅਤੇ ਜਨ ਸਪਲਾਈ ਵਿਭਾਗ ਦੇ ਅਧਿਕਾਰਕ ਅੰਕੜਿਆਂ ਅਨੁਸਾਰ ਪੂਰੇ ਦੇਸ਼ ’ਚ ਚੋਰੀ ਹੋਏ ਅਨਾਜ ’ਚ 414.5 ਮੀਟ੍ਰਿਕ ਟਨ ਚੌਲ ਅਤੇ 489 ਮੀਟ੍ਰਿਕ ਟਨ ਕਣਕ ਸ਼ਾਮਲ ਹੈ। ਖਾਸ ਗੱਲ ਇਹ ਰਹੀ ਕਿ ਅਨਾਜ ਦੀ ਪੈਦਾਵਰ ’ਚ ਮੋਹਰੀ ਅਤੇ ਖੁਸ਼ਹਾਲ ਮੰਨੇ ਜਾਣ ਵਾਲੇ ਪੰਜਾਬ ’ਚ ਸਭ ਤੋਂ ਵੱਧ 554 ਮੀਟ੍ਰਿਕ ਟਨ ਅਨਾਜ ਦੀ ਚੋਹੀ ਹੋਈ। ਇਸ ਤੋਂ ਬਾਅਦ 144 ਮੀਟ੍ਰਿਕ ਟਨ ਤਾਮਿਲਨਾਡੂ, 63 ਮੀਟ੍ਰਿਕ ਟਨ ਕਰਨਾਟਕ ਅਥੇ 60 ਮੀਟ੍ਰਿਕ ਟਨ ਤੋਂ ਵੱਧ ਅਨਾਜ ਮੱਧ ਪ੍ਰਦੇਸ਼ ’ਚ ਚੋਰੀ ਹੋਇਆ ਜਦਕਿ ਇਨ੍ਹਾਂ ਦੇ ਮੁਕਾਬਲੇ ਘੱਟ ਖੁਸ਼ਹਾਲ ਮੰਨੇ ਜਾਣ ਵਾਲੇ ਸੂਬੇ ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ’ਚ ਅਨਾਜ ਦੀ ਚੋਰੀ ਸਭ ਤੋਂ ਘੱਟ ਹੋਈ।

ਇਹ ਵੀ ਪੜ੍ਹੋ– ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਅਨੋਖਾ ਪ੍ਰਦਰਸ਼ਨ, ਰਾਹੁਲ ਗਾਂਧੀ ਨੇ ਸਿਲੰਡਰ ਤੇ ਬਾਈਕ ਨੂੰ ਪਾਏ ਫੁੱਲਾਂ ਦੇ ਹਾਰ

ਸਖਤ ਉਪਾਵਾਂ ਦੇ ਬਾਵਜੂਦ ਚੋਰੀ
ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਨਾਜ ਚੋਰੀ ਹੋ ਰਹੀ ਹੈ। ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਫ.ਸੀ. ਆਈ. ਦੇ ਗੋਦਾਮਾਂ ’ਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਨਿਗਰਾਨੀ ਲਈ ਸੀ.ਸੀ. ਟੀ. ਵੀ. ਕੈਮਰੇ ਵੀ ਲਗਾਏ ਜਾਂਦੇ ਹਨ ਅਤੇ ਚਾਰਦੀਵਾਰੀ ’ਚ ਕੰਡਿਆਲੀ ਤਾਰਾਂ ਅਤੇ ਰੌਸ਼ਨੀ ਲਈ ਸਟ੍ਰੀਟ ਲਾਈਟ ਦੀ ਵਿਵਸਥਾ ਹੁੰਦੀ ਹੈ। ਨਾਲ ਹੀ ਗੋਦਾਮਾਂ ਨੂੰ ਸਹੀ ਢੰਗ ਨਾਲ ਲਾਕ ਕੀਤਾ ਜਾਂਦਾ ਹੈ ਅਤੇ ਗਲਤ ਰਿਪੋਰਟ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਸਟਾਕ ਦਾ ਮਿਲਾਨ ਵੀ ਉੱਚ ਅਧਿਕਾਰੀਆਂ ਦੀ ਦੇਖ-ਰੇਖ ’ਚ ਕੀਤਾ ਜਾਂਦਾ ਹੈ

ਇਹ ਵੀ ਪੜ੍ਹੋ– ਕੁਰਕੁਰੇ ਖਾਣ ਲਈ ਸ਼ਖ਼ਸ ਨੇ ਤੋੜੇ 3 ਦੁਕਾਨਾਂ ਦੇ ਤਾਲੇ, ਚੋਰੀ ਕੀਤੇ ਸਿਰਫ਼ 20 ਰੁਪਏ, ਜਾਣੋ ਪੂਰਾ ਮਾਮਲਾ

ਕੋਰੋਨਾ ਕਾਲ ’ਚ ਸਭ ਤੋਂ ਵੱਧ ਚੋਰੀ
ਸਭ ਤੋਂ ਵੱਧ ਲਗਭਗ 353 ਮੀਟ੍ਰਿਕ ਟਨ ਕਣਕ, ਚੌਲਾਂ ਦੀ ਚੋਰੀ ਵਿੱਤੀ ਸਾਲ 2020-21 ਦੌਰਾਨ ਦਰਜ ਕੀਤੀ ਗਈ ਜਦ ਜ਼ਿਆਦਾਤਰ ਸਮਾਂ ਪੂਰੇ ਦੇਸ਼ ’ਚ ਲਾਕਡਾਊਨ ਲੱਗਾ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਸਰਕਾਰ ਨੇ ਪੂਰੇ ’ਚ 80 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਮੁਫਤ ਅਨਾਜ ਦਿੱਤਾ।

ਇਨ੍ਹਾਂ ਸੂਬਿਆਂ ’ਚ ਹੋਈ ਅਨਾਜ ਦੀ ਸਭ ਤੋਂ ਵੱਧ ਚੋਰੀ (2016-2021)

ਸੂਬੇ  ਚੋਰੀ ਅਨਾਜ (ਕਣਕ+ਚੌਲ)*
ਪੰਜਾਬ  554.01
ਤਾਮਿਲਨਾਡੂ  144
ਕਰਨਾਟਕ  63.39
ਮੱਧ ਪ੍ਰਦੇਸ਼  60.54
ਹਰਿਆਣਾ  26.56
ਗੁਜਰਾਤ  15.02
ਪੂਰਾ ਭਾਰਤ  903.51
  *ਮਾਤਰਾ ਮੀਟ੍ਰਿਕ ਟਨ ’ਚ

ਇਹ ਵੀ ਪੜ੍ਹੋ– ਸੋਨੀਆ ਗਾਂਧੀ ਨੇ ਲੋਕ ਸਭਾ ’ਚ ਚੁੱਕਿਆ ਮਨਰੇਗਾ ਦਾ ਮੁੱਦਾ, ਮੋਦੀ ਸਰਕਾਰ ’ਤੇ ਵਿਨ੍ਹਿਆ ਨਿਸ਼ਾਨਾ


Rakesh

Content Editor

Related News