ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਨਾਹ ਦੇ 3 ਦੋਸ਼ੀਆਂ ਨੂੰ 90-90 ਸਾਲ ਦੀ ਕੈਦ

Wednesday, Jan 31, 2024 - 10:32 AM (IST)

ਇਡੁੱਕੀ- ਕੇਰਲ ਦੀ ਇਕ ਅਦਾਲਤ ਨੇ ਇਡੁੱਕੀ ਜ਼ਿਲੇ ਵਿਚ ਪੱਛਮੀ ਬੰਗਾਲ ਦੇ ਇਕ ਪ੍ਰਵਾਸੀ ਮਜ਼ਦੂਰ ਦੀ 15 ਸਾਲਾ ਬੇਟੀ ਨਾਲ 2022 ਵਿਚ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ੀ ਪਾਏ ਗਏ ਤਿੰਨ ਵਿਅਕਤੀਆਂ ਨੂੰ ਮੰਗਲਵਾਰ 90-90 ਸਾਲ ਦੀ ਸਜ਼ਾ ਸੁਣਾਈ। 
ਦੇਵੀਕੁਲਮ ਦੀ ਵਿਸ਼ੇਸ਼ ਅਦਾਲਤ ਦੇ ਜੱਜ ਸਿਰਾਜੁਦੀਨ ਨੇ ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ ਵੱਖ-ਵੱਖ ਸਜ਼ਾਵਾਂ ਸੁਣਾਈਆਂ। ਵਿਸ਼ੇਸ਼ ਸਰਕਾਰੀ ਵਕੀਲ ਸਮਿਜੂ ਕੇ. ਦਾਸ ਨੇ ਕਿਹਾ ਕਿ ਸਜ਼ਾ ਇੱਕੋ ਸਮੇਂ ਭੁਗਤਣੀ ਪਵੇਗੀ। ਵੱਧ ਤੋਂ ਵੱਧ ਜੇਲ ਦੀ ਸਜ਼ਾ 25 ਸਾਲ ਹੈ , ਇਸ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ 25 ਸਾਲ ਦੀ ਸਜ਼ਾ ਕੱਟਣੀ ਪਵੇਗੀ।
ਅਦਾਲਤ ਨੇ ਹਰ ਦੋਸ਼ੀ ਨੂੰ ਧਾਰਾ 376 (3) (16 ਸਾਲ ਤੱਕ ਦੀ ਕੁੜੀ ਨਾਲ ਜਬਰ-ਜ਼ਨਾਹ) ਅਧੀਨ ਹਰੇਕ ਦੋਸ਼ੀ ਨੂੰ 20-20 ਸਾਲ ਦੀ ਕੈਦ, ਧਾਰਾ 376 ਡੀ ਏ (16 ਸਾਲ ਤੱਕ ਦੀ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ) ਅਧੀਨ 25-25 ਸਾਲ ਦੀ ਸਜ਼ਾ ਸੁਣਾਈ। ਹਰੇਕ ਦੋਸ਼ੀ ਨੂੰ ਧਾਰਾ 4 (2) ਅਧੀਨ 20-20 ਸਾਲ ਦੀ ਕੈਦ ਅਤੇ ਪੋਕਸੋ ਐਕਟ ਦੀ ਧਾਰਾ 5 (ਜੀ) ਅਧੀਨ 25-25 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News