ਸਾਢੇ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

Thursday, Dec 26, 2024 - 11:27 AM (IST)

ਸਾਢੇ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

ਬਟਾਲਾ (ਬੇਰੀ) : ਥਾਣਾ ਘੁਮਾਣ ਦੀ ਪੁਲਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਐੱਸ. ਆਈ. ਨਵਨੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਪੀੜਤ ਔਰਤ ਨੇ ਦੱਸਿਆ ਕਿ ਬੀਤੀ 15 ਦਸੰਬਰ ਨੂੰ ਉਸ ਦੀ ਸਾਢੇ 7 ਸਾਲਾ ਬੇਟੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗਈ ਹੋਈ ਸੀ ਅਤੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੇ ਗੁਪਤ ਅੰਗ ਤੋਂ ਖੂਨ ਨਿਕਲ ਰਿਹਾ ਸੀ। ਜਦੋਂ ਬੱਚੀ ਨੂੰ ਨਰਸ ਕੋਲ ਦਵਾਈ ਦਿਵਾਉਣ ਲਈ ਲੈ ਕੇ ਗਈ ਤਾਂ ਉਸਨੇ ਦੱਸਿਆ ਕਿ ਬੱਚੀ ਨਾਲ ਗਲਤ ਕੰਮ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਅਸਲਾ ਧਾਰਕਾਂ ਲਈ ਅਹਿਮ ਖ਼ਬਰ, ਜਲਦ ਤੋਂ ਜਲਦ ਕਰਵਾਓ ਇਹ ਕੰਮ, ਹਦਾਇਤਾਂ ਜਾਰੀ

ਪੀੜਤ ਔਰਤ ਨੇ ਕਿਹਾ ਕਿ ਉਸ ਦੀ ਕੁੜੀ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਝੂਲੇ ’ਤੇ ਝੂਲਾ ਲੈ ਰਹੀ ਸੀ ਤਾਂ ਇਕ ਮੁੰਡਾ ਉੱਥੇ ਆਇਆ ਅਤੇ ਉਸ ਨੂੰ ਤੂੜੀ ਵਾਲੀਆਂ ਟਰਾਲੀਆਂ ਕੋਲ ਲੈ ਗਿਆ, ਜਿਥੇ ਉਸਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News