ਭਾਰਤ ''ਚ 90% ਲੋਕ ਦੰਦਾਂ ਨੂੰ ਸਮੱਸਿਆ ! ਹਰ ਸਾਲ 7.2 ਅਰਬ ਡਾਲਰ ਦਾ ਨੁਕਸਾਨ
Monday, Jun 30, 2025 - 05:09 PM (IST)

ਨੈਸ਼ਨਲ ਡੈਸਕ : ਭਾਰਤ 'ਚ ਮੂੰਹ ਦੀ ਸਿਹਤ ਨੂੰ ਲੈ ਕੇ ਲਾਪਰਵਾਹੀ ਚਿੰਤਾਜਨਕ ਪੱਧਰ 'ਤੇ ਪਹੁੰਚ ਗਈ ਹੈ। ਕੋਲਗੇਟ-ਪਾਮੋਲੀਵ (ਇੰਡੀਆ) ਦੀ ਐਮ.ਡੀ. ਅਤੇ ਸੀ.ਈ.ਓ. ਪ੍ਰਭਾ ਨਰਸਿੰਮਹਨ ਮੁਤਾਬਕ 90 ਫੀਸਦੀ ਭਾਰਤੀ ਦੰਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਹ ਸਮੱਸਿਆਵਾਂ ਨਾ ਸਿਰਫ਼ ਕੈਂਸਰ ਵਰਗੀਆਂ ਬੀਮਾਰੀਆਂ ਦੀ ਵਜ੍ਹਾ ਬਣ ਰਹੀਆਂ ਹਨ, ਸਗੋਂ ਦੇਸ਼ ਨੂੰ ਹਰ ਸਾਲ ਲਗਭਗ 7.2 ਅਰਬ ਡਾਲਰ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦਾ ਔਸਤ ਔਰਲ ਹੈਲਥ ਸਕੋਰ 5 'ਚੋਂ ਸਿਰਫ 2.6 ਹੈ। 80% ਸ਼ਹਿਰੀ ਭਾਰਤੀ ਰਾਤ ਨੂੰ ਬ੍ਰਸ਼ ਨਹੀਂ ਕਰਦੇ, ਜਦਕਿ ਪੇਂਡੂ ਖੇਤਰਾਂ ਵਿੱਚ 55% ਲੋਕ ਰੋਜ਼ਾਨਾ ਇੱਕ ਵਾਰੀ ਵੀ ਬ੍ਰਸ਼ ਨਹੀਂ ਕਰਦੇ।
ਇਹ ਵੀ ਪੜ੍ਹੋ...ਵੱਡੀ ਖ਼ਬਰ ; ਘਰ ਦੇ ਬਾਹਰ ਸੈਰ ਕਰ ਰਹੇ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ
ਕੰਪਨੀ ਵੱਲੋਂ ਚਲਾਈ ਗਈ "ਓਰਲ ਹੈਲਥ ਮੂਵਮੈਂਟ" ਮੁਹਿੰਮ ਅਧੀਨ 700 ਜ਼ਿਲਿਆਂ ਅਤੇ 18 ਹਜ਼ਾਰ ਤੋਂ ਵੱਧ ਪਿੰਨ ਕੋਡਾਂ ਵਿੱਚ 45 ਲੱਖ ਲੋਕਾਂ ਦੀ ਸਕਰੀਨਿੰਗ ਕੀਤੀ ਗਈ। ਇਨ੍ਹਾਂ ਵਿੱਚੋਂ ਸਿਰਫ 10 ਫੀਸਦੀ ਨੂੰ ਹੀ 5 'ਚੋਂ ਪੂਰੇ ਸਕੋਰ ਮਿਲੇ। 41 ਫੀਸਦੀ ਲੋਕ ਕੈਵਿਟੀ ਦੇ ਖ਼ਤਰੇ 'ਚ ਹਨ ਅਤੇ 44 ਫੀਸਦੀ ਮਸੂੜਿਆਂ ਦੀ ਸਮੱਸਿਆ ਨਾਲ ਪੀੜਤ ਹਨ। ਪ੍ਰਭਾ ਨਰਸਿੰਹਨ ਅਨੁਸਾਰ "2-2-2 ਫਾਰਮੂਲਾ" – ਦਿਨ 'ਚ ਦੋ ਵਾਰੀ, ਦੋ ਮਿੰਟ ਲਈ ਬ੍ਰਸ਼ ਕਰਨ ਨਾਲ, ਜੋ ਸਿਰਫ ਦੋ ਰੁਪਏ ਰੋਜ਼ ਦਾ ਖਰਚ ਹੈ । ਇਸਦੇ ਨਾਲ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਰਾਹੀਂ ਘਰ ਬੈਠੇ ਔਰਲ ਹੈਲਥ ਚੈੱਕਅੱਪ ਦੀ ਸਹੂਲਤ ਲਿਆਉਣ ਲਈ 50 ਹਜ਼ਾਰ ਡੈਂਟਿਸਟਾਂ ਦੀ ਸਾਂਝਦਾਰੀ ਨਾਲ ਨੈੱਟਵਰਕ ਤਿਆਰ ਕੀਤਾ ਗਿਆ ਹੈ।
ਇਸ ਦਾ ਕਾਰਨ?
ਜਦੋਂ ਤੁਸੀਂ ਮੂੰਹ ਦੀ ਸਫਾਈ ‘ਚ ਲਾਪਰਵਾਹੀ ਕਰਦੇ ਹੋ, ਤਾਂ ਬੈਕਟੀਰੀਆ ਦੰਦਾਂ ਤੇ ਮਸੂੜਿਆਂ 'ਚ ਵਧਦੇ ਹਨ। ਇਹ ਬੈਕਟੀਰੀਆ ਰਕਤ ਰਾਹੀਂ ਸਰੀਰ ਦੇ ਹੋਰ ਹਿੱਸਿਆਂ ਤੱਕ ਵੀ ਪਹੁੰਚ ਜਾਂਦੇ ਹਨ, ਖਾਸ ਕਰਕੇ ਦਿਲ ਦੀਆਂ ਨਸਾਂ 'ਚ ਸੋਜ ਪੈਦਾ ਕਰਕੇ ਹਾਰਟ ਅਟੈਕ ਦਾ ਖਤਰਾ ਵਧਾ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e