CM ਨਾਇਡੂ ਨੇ 15 ਅਰਬ ਡਾਲਰ ਦੇ ਗੂਗਲ ਡਾਟਾ ਸੈਂਟਰ ਦਾ ਰੱਖਿਆ ਨੀਂਹ ਪੱਥਰ

Tuesday, Apr 28, 2026 - 11:35 AM (IST)

CM ਨਾਇਡੂ ਨੇ 15 ਅਰਬ ਡਾਲਰ ਦੇ ਗੂਗਲ ਡਾਟਾ ਸੈਂਟਰ ਦਾ ਰੱਖਿਆ ਨੀਂਹ ਪੱਥਰ

ਤਾਰਲੁਵਾੜਾ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵਿਸ਼ਾਖਾਪਟਨਮ ਕੋਲ ਗੂਗਲ ਦੇ 15 ਅਰਬ ਅਮਰੀਕੀ ਡਾਲਰ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਡਾਟਾ ਸੈਂਟਰ ਦਾ ਮੰਗਲਵਾਰ ਨੂੰ ਨੀਂਹ ਪੱਥਰ ਰੱਖਿਆ। ਇਕ ਗੀਗਾਵਾਟ ਸਮਰੱਥਾ ਵਾਲਾ ਇਹ ਡਾਟਾ ਸੈਂਟਰ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਅਧਿਕਾਰਤ ਬਿਆਨ ਅਨੁਸਾਰ, ਇਹ ਦੇਸ਼ ਦੇ ਸਭ ਤੋਂ ਵੱਡੇ ਏਆਈ ਡਾਟਾ ਸੈਂਟਰ 'ਚੋਂ ਇਕ ਹੋਵੇਗਾ ਅਤੇ ਉੱਨਤ ਏਆਈ ਕਲਾਊਡ ਇੰਫ੍ਰਾਸਟ੍ਰਕਚਰ ਅਤੇ ਵੱਡੇ ਪੈਮਾਨੇ 'ਤੇ ਡਾਟਾ ਭੰਡਾਰਨ ਸਮਰੱਥਾ ਪ੍ਰਦਾਨ ਕਰੇਗਾ। ਇਹ ਡਾਟਾ ਸੈਂਟਰ ਤਾਰਲੁਵਾੜਾ, ਅਦਾਵਿਵਰਮ ਅਤੇ ਰਾਮਬਿੱਲੀ ਪਿੰਡਾਂ 'ਚ ਕਰੀਬ 600 ਏਕੜ ਜ਼ਮੀਨ 'ਤੇ ਬਣਾਇਆ ਜਾਵੇਗਾ। ਇਸ 'ਚ ਹੋਰ ਨਿੱਜੀ ਹਿੱਸੇਦਾਰੀ ਵੀ ਸ਼ਾਮਲ ਹੋਵੇਗੀ ਅਤੇ ਇਸ ਦਾ ਮਕਸਦ ਰਾਜ 'ਚ ਬਹੁ-ਗੀਗਾਵਾ ਡਿਜੀਟਲ ਵਾਤਾਵਰਣ ਵਿਕਸਿਤ ਕਰਨਾ ਹੈ। ਰਾਜ ਸਰਕਾਰ ਨੇ ਲੰਬੇ ਸਮੇਂ ਦੀ ਯੋਜਨਾ ਦੇ ਅਧੀਨ ਕਰੀਬ 6.5 ਗੀਗਾਵਾਟ ਸਮਰੱਥਾ ਵਾਲਾ ਡਿਜੀਟਲ ਵਾਤਾਵਰਣ ਵਿਕਸਿਤ ਕਰਨ ਦਾ ਟੀਚਾ ਰੱਖਿਆ ਹੈ ਤਾਂ ਕਿ ਆਂਧਰਾ ਪ੍ਰਦੇਸ਼ ਨੂੰ ਇਕ ਮੁੱਖ ਡਾਟਾ ਕੇਂਦਰ ਵਜੋਂ ਸਥਾਪਤ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News