ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ 9 ਸਾਲ, ਉਤਸਵ ਲਈ ਬਣੀ ਕਮੇਟੀ

Saturday, Mar 18, 2023 - 12:54 PM (IST)

ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ 9 ਸਾਲ, ਉਤਸਵ ਲਈ ਬਣੀ ਕਮੇਟੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਦੇ ਰੂਪ ’ਚ ਨਰਿੰਦਰ ਮੋਦੀ ਦੇ 9 ਮਾਣਮੱਤੇ ਸਾਲ ਪੂਰੇ ਹੋਣ ਦਾ ਉਤਸਵ ਮਨਾਉਣ ਲਈ ਕੇਂਦਰ ਸਰਕਾਰ ਅਤੇ ਭਾਜਪਾ ’ਚ ਵੱਡੀਆਂ ਤਿਆਰੀਆਂ ਚੱਲ ਰਹੀਆਂ ਹਨ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਪ੍ਰਧਾਨਗੀ ’ਚ 9 ਕੇਂਦਰੀ ਮੰਤਰੀਆਂ ਅਤੇ ਪਾਰਟੀ ਅਹੁਦੇਦਾਰਾਂ ਦੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਥੇ ਜ਼ਿਕਰਯੋਗ ਹੈ ਕਿ ਪ੍ਰਹਿਲਾਦ ਜੋਸ਼ੀ ਕਰਨਾਟਕ ਨਾਲ ਸਬੰਧ ਰੱਖਦੇ ਹਨ, ਜਿਥੇ ਅਪ੍ਰੈਲ-ਮਈ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ, ਜੋ ਮੋਦੀ ਰਾਜ ਦੇ 9ਵੇਂ ਸਾਲ ਦੌਰਾਨ ਹੋਣਗੀਆਂ। ਇਸ ਕਮੇਟੀ ’ਚ ਅਨੁਰਾਗ ਠਾਕੁਰ, ਭੁਪੇਂਦਰ ਯਾਦਵ, ਧਰਮਿੰਦਰ ਪ੍ਰਧਾਨ, ਪਿਯੂਸ਼ ਗੋਇਲ ਸਮੇਤ ਹੋਰ ਮੰਤਰੀ ਸ਼ਾਮਲ ਹਨ। ਕਮੇਟੀ ਦੀ ਪਹਿਲੀ ਬੈਠਕ ਪ੍ਰਹਿਲਾਦ ਜੋਸ਼ੀ ਦੇ ਕਮਰੇ ’ਚ ਚੁੱਪ-ਚਪੀਤੇ ਸੰਪੰਨ ਹੋਈ।

ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ’ਚ ਉਤਸਵ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਰਨਾਟਕ ਸਮੇਤ ਪੂਰੇ ਦੇਸ਼ ’ਚ ਸਮਾਰੋਹ ਅਪ੍ਰੈਲ ’ਚ ਸ਼ੁਰੂ ਹੋਣਗੇ ਅਤੇ ਮਈ ’ਚ ਖਤਮ ਹੋਣਗੇ। ਫੋਕਸ 9 ਸਾਲਾਂ ਦੀ ਸੇਵਾ, ਸੁਸ਼ਾਸਨ ਅਤੇ ਗਰੀਬਾਂ ਤੇ ਦਲਿਤਾਂ ਦੇ ਕਲਿਆਣ ’ਤੇ ਹੋਵੇਗਾ। ਇਹ 80 ਕਰੋੜ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀ ਮੋਦੀ ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਵੀ ਪ੍ਰਦਰਸ਼ਿਤ ਕਰੇਗਾ।

ਭਾਜਪਾ ਯੁਵਾ ਮੋਰਚਾ, ਭਾਜਪਾ ਮਹਿਲਾ ਮੋਰਚਾ, ਪਿਛੜਾ ਵਰਗ ਮੋਰਚਾ, ਐੱਸ. ਸੀ. ਮੋਰਚਾ, ਐੱਸ. ਟੀ. ਮੋਰਚਾ, ਘੱਟ-ਗਿਣਤੀ ਮੋਰਚਾ ਸਮੇਤ ਭਾਜਪਾ ਦੇ ਸਾਰੇ ਪ੍ਰਮੁੱਖ ਵਰਗ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਨੂੰ ਪ੍ਰਦਰਸ਼ਿਤ ਕਰਣਗੇ। ਇਹ ਯੋਜਨਾਵਾਂ ਹਨ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ, ਉੱਜਵਲਾ, ਪੀ. ਐੱਮ.-ਕਿਸਾਨ ਅਤੇ 80 ਕਰੋੜ ਲੋਕਾਂ ਨੂੰ ਮੁਫਤ ਭੋਜਨ।

ਪ੍ਰੋਗਰਾਮਾਂ ਨੂੰ ਆਖਰੀ ਰੂਪ ਦੇਣ ਲਈ ਕਮੇਟੀ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਬੈਠਕ ਕਰੇਗੀ। ਇਸ ਮੌਕੇ ’ਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਇਕ ਕਿਤਾਬ ਵੀ ਜਾਰੀ ਕੀਤੀ ਜਾਵੇਗੀ।


author

Rakesh

Content Editor

Related News