ਬਿਨਾਂ ਬੇਹੋਸ਼ ਕੀਤੇ 9 ਸਾਲਾ ਕੁੜੀ ਦੀ ਕੀਤੀ ਬ੍ਰੇਨ ਸਰਜਰੀ, ਉਹ ਮਜੇ ਨਾਲ ਵਜਾਉਂਦੀ ਰਹੀ ਪਿਆਨੋ

12/13/2020 11:16:02 PM

ਭੋਪਾਲ - ਮੱਧ ਪ੍ਰਦੇਸ਼ ਦੇ ਗ‍ਵਾਲੀਅਰ ਵਿੱਚ ਡਾਕ‍ਟਰਾਂ ਨੇ ਇੱਕ ਵੱਖਰੇ ਤਰੀਕੇ ਦਾ ਆਪੇਰਸ਼ਨ ਕੀਤਾ ਹੈ। ਯਕੀਨ ਮੰਨੋ ਇਸ ਨੂੰ ਜਾਣ ਕੇ ਤੁਹਾਨੂੰ ਥੋੜ੍ਹੀ ਹੈਰਾਨੀ ਹੋਵੋਗੀ ਪਰ ਮਾਣ ਵੀ ਹੋਵੇਗਾ। ਇੱਥੇ ਦੇ ਬਿਰਲਾ ਹਸ‍ਪਤਾਲ ਵਿੱਚ ਡਾਕ‍ਟਰਾਂ ਨੇ ਕ੍ਰੇਨੀਓਟੋਮੀ (ਕਪਾਲ ਚੀਰ-ਫਾੜ) ਦੇ ਜ਼ਰੀਏ ਬ੍ਰੇਨ ਟਿਊਮਰ ਨਾਲ ਜੂਝ ਰਹੀ ਸੌਮਿਆ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਦੌਰਾਨ ਸੌਮਿਆ ਪਿਆਨੋ ਵਜਾਉਂਦੀ ਰਹੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਕ‍ਟਰਾਂ ਨੇ ਸੌਮਿਆ ਨੂੰ ਬੇਹੋਸ਼ ਤੱਕ ਨਹੀਂ ਕੀਤਾ।
107 ਸਾਲ ਪੁਰਾਣੀ ਰੇਲ ਸੇਵਾ, ਕਿਰਾਇਆ ਸਿਰਫ਼ 15 ਰੁਪਏ, ਹਮੇਸ਼ਾ ਲਈ ਬੰਦ

ਜਾਣਕਾਰੀ ਮੁਤਾਬਕ ਮੁਰੈਨਾ ਜ਼ਿਲ੍ਹੇ ਦੇ ਬਾਨਮੌਰ ਕਸਬੇ ਵਿੱਚ ਰਹਿਣ ਵਾਲੀ 9 ਸਾਲਾ ਸੌਮਿਆ ਨੂੰ ਮਿਰਗੀ ਦੇ ਦੌਰੇ ਆਉਂਦੇ ਸਨ। ਜਾਂਚ ਵਿੱਚ ਪਤਾ ਚਲਾ ਕਿ ਉਸ ਦੇ ਸਿਰ ਦੀ ਹੱਡੀ ਵਿੱਚ ਟਿਊਮਰ ਹੈ। ਟਿਊਮਰ ਉਸ ਹਿੱਸੇ ਵਿੱਚ ਸੀ, ਜੋ ਬੇਹੱਦ ਨਾਜ਼ੁਕ ਸੀ ਅਤੇ ਓਪਨ ਸਰਜਰੀ ਕਰਨ ਵਿੱਚ ਬੱਚੀ ਦੀ ਜਾਨ ਦਾ ਜ਼ੋਖਿਮ ਸੀ। ਇਸ ਦੌਰਾਨ ਬੱਚੀ ਨੂੰ ਪੈਰਾਲਾਇਸਿਸ ਅਟੈਕ ਆਉਣ ਦੀ ਵੀ ਸੰਭਾਵਨਾ ਸੀ। ਇਸ ਲਈ ਡਾਕਟਰਾਂ ਨੇ ਬੱਚੀ ਨੂੰ ਬਿਨਾਂ ਬੇਹੋਸ਼ ਕੀਤੇ ਉਸ ਨਾਲ ਲਗਾਤਾਰ ਗੱਲਬਾਤ ਕੀਤੀ ਅਤੇ ਉਸ ਨੂੰ ਪਿਆਨੋ ਵਜਾਉਣ ਲਈ ਦਿੱਤਾ।
ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਗ੍ਰਿਫਤਾਰ, ਡੇਅਰੀ ਘਪਲੇ ਦਾ ਦੋਸ਼

ਡਾਕਟਰਾਂ ਨੇ ਅਵੇਕ ਕ੍ਰੇਨੀਓਟੋਮੀ ਯਾਨੀ (ਕਪਾਲ ਚੀਰ-ਫਾੜ) ਪ੍ਰਕਿਰਿਆ ਨਾਲ ਹੱਡੀ ਵਿੱਚ ਛੇਦ ਕਰ ਟਿਊਮਰ ਕੱਢ ਦਿੱਤਾ। ਸੌਮਿਆ ਦਾ ਆਪਰੇਸ਼ਨ ਬਿਰਲਾ ਹਸਪਤਾਲ ਵਿੱਚ ਹੋਇਆ ਸੀ। ਡਾਕਟਰਾਂ ਨੇ ਬੱਚੀ ਦੇ ਡਿਸਚਾਰਜ ਹੋਣ ਤੋਂ ਬਾਅਦ ਉਸ ਦੇ ਫੋਟੋ ਨੂੰ ਸ਼ੇਅਰ ਕੀਤਾ ਹੈ। ਨਿਊਰੋ ਸਰਜਨ ਡਾ. ਅਭੀਸ਼ੇਕ ਚੌਹਾਨ ਨੇ ਦੱਸਿਆ ਕਿ ਅਵੇਕ ਕ੍ਰੇਨੀਓਟੋਮੀ ਤਰੀਕੇ ਨਾਲ ਆਪਰੇਸ਼ਨ ਕਰਨ 'ਤੇ ਮਰੀਜ਼ ਨੂੰ ਬੇਹੋਸ਼ ਕਰਨ ਦੀ ਬਜਾਏ ਸਿਰਫ ਸਰਜਰੀ ਵਾਲੇ ਹਿੱਸੇ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ। ਆਪਰੇਸ਼ਨ ਦੌਰਾਨ ਮਰੀਜ਼ ਨੂੰ ਕੋਈ ਮੁਸ਼ਕਲ ਤਾਂ ਨਹੀਂ ਹੈ, ਇਹ ਜਾਣਨ ਲਈ ਬੱਚੀ ਤੋਂ ਆਪਰੇਸ਼ਨ ਦੌਰਾਨ ਪਿਆਨੋ ਵਜਾਉਣ ਲਈ ਕਿਹਾ ਅਤੇ ਸਟਾਫ ਵੀ ਲਗਾਤਾਰ ਉਸ ਨਾਲ ਗੱਲ ਕਰਦਾ ਰਿਹਾ। ਇਸ ਤਰ੍ਹਾਂ ਬ੍ਰੇਨ ਦੇ ਲਾਭਕਾਰੀ ਹਿੱਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਟਿਊਮਰ ਕੱਢ ਦਿੱਤਾ ਗਿਆ। ਹੁਣ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News