9 ਸਾਲਾ ਬੱਚੀ ਦੀ ਲੋਕਾਂ ਨੂੰ ਅਪੀਲ, ''ਤੁਹਾਡੀ ਮਦਦ ਲਈ ਮੇਰੇ ਪਾਪਾ ਮੇਰੇ ਤੋਂ ਦੂਰ, ਕਿਰਪਾ ਕਰਕੇ ਘਰ ਰਹੋ''

2020-04-01T23:30:22.01

ਭੋਪਾਲ — ਅਰੁਣਾਚਲ ਪ੍ਰਦੇਸ਼ ਦੀ 9 ਸਾਲ ਦੀ ਲੜਕੀ ਨੇ ਲੋਕਾਂ ਤੋਂ ਆਪਣੇ ਪਿਤਾ ਦੀ ਮਦਦ ਦੀ ਅਪੀਲ ਕੀਤੀ ਹੈ। ਇਸ ਦੇ ਲਈ ਉਸ ਨੇ ਲੋਕਾਂ ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਉਹ 21 ਦਿਨ ਦੇ ਲਾਕਡਾਊਨ ਦੌਰਾਨ ਘਰਾਂ ਤੋਂ ਨਾ ਨਿਕਲਣ। ਕੇਂਦਰੀ ਖੇਡ ਮੰਤਰੀ ਅਤੇ ਸੰਸਦ ਕਿਰਣ ਰਿਜਿਜੂ ਨੇ ਆਪਣੇ ਟਵੀਟਰ 'ਤੇ ਇਸ ਬੱਚੀ ਦੀ ਤਸਵੀਰ ਪੋਸਟ ਕੀਤੀ। ਇਸ 'ਚ ਉਹ ਕਾਗਜ਼ ਦਾ ਟੁੱਕਣਾ ਫੜ੍ਹ ਕੇ ਖੜ੍ਹੀ ਹੈ, ਜਿਸ 'ਤੇ ਲਿਖਿਆ ਹੈ ਕਿ ਮੇਰੇ ਪਾਪਾ ਪੁਲਸ ਮੁਲਾਜ਼ਮ ਹਨ ਅਤੇ ਤੁਹਾਡੀ ਮਦਦ ਲਈ ਮੇਰੇ ਤੋਂ ਦੂਰ ਹਨ। ਤਾਂ ਕੀ ਤੁਸੀਂ ਘਰ 'ਚ ਰਹਿ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ?

ਇਸ 'ਤੇ ਰਿਜਿਜੂ ਨੇ ਕਿਹਾ- ਪਿਆਰੀ ਬੱਚੀ ਵੱਲੋਂ ਭਾਵੂਕ ਤੇ ਦਿਲ ਨੂੰ ਹਿੱਲਾ ਕੇ ਰੱਖ ਦੇਣ ਵਾਲਾ ਸੰਦੇਸ਼। ਇਸ ਮੁਸ਼ਕਿਲ ਘੜੀ 'ਚ ਸਾਰੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰੋ ਜੋ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਕੰਮ ਕਰ ਰਹੇ ਹਨ। ਯੂਜ਼ਰਸ ਨੇ ਵੀ ਇਸ ਬੱਚੀ ਦੇ ਸੰਦੇਸ਼ ਦੀ ਸ਼ਲਾਘਾ ਕੀਤੀ ਅਤੇ ਕਾਨੂੰਨ ਵਿਵਸਥਾ ਦੇ ਅਮਲ 'ਚ ਲੱਗੇ ਸਾਰੇ ਅਫਸਰਾਂ ਤੇ ਪੁਲਸ ਕਰਮਚਾਰੀਆਂ ਨੂੰ ਸਲਾਮ ਕੀਤਾ।

 


Inder Prajapati

Content Editor

Related News