ਮਣੀਪੁਰ ’ਚ 9 ਅੱਤਵਾਦੀ ਗ੍ਰਿਫ਼ਤਾਰ
Saturday, May 17, 2025 - 05:15 PM (IST)

ਇੰਫਾਲ- ਮਣੀਪੁਰ ’ਚ ਪੁਲਸ ਤੇ ਸੁਰੱਖਿਆ ਫੋਰਸਾਂ ਨੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ਤੋਂ 9 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀਆਂ ਸਿੰਜਮੇਈ, ਥੌਬਲ, ਬਿਸ਼ਨੂਪੁਰ ਤੇ ਇੰਫਾਲ ਪੱਛਮੀ ਜ਼ਿਲਿਆਂ ਤੋਂ ਕੀਤੀਆਂ ਗਈਆਂ । ਇਸ ਤੋਂ ਇਲਾਵਾ ਪੁਲਸ ਨੇ ਕਾਕਚਿੰਗ ਤੇ ਇੰਫਾਲ ਪੂਰਬ ’ਚ 2 ਵੱਖ-ਵੱਖ ਕਾਰਵਾਈਆਂ ’ਚ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ।