ਬੱਸ ਅਤੇ ਦੁੱਧ ਟੈਂਕਰ ਵਿਚਾਲੇ ਫਸਿਆ ਤੀਰਥ ਯਾਤਰੀਆਂ ਨਾਲ ਭਰਿਆ ਟੈਂਪੂ, 4 ਬੱਚਿਆਂ ਸਮੇਤ 9 ਦੀ ਮੌਤ

Sunday, Oct 16, 2022 - 04:18 PM (IST)

ਬੱਸ ਅਤੇ ਦੁੱਧ ਟੈਂਕਰ ਵਿਚਾਲੇ ਫਸਿਆ ਤੀਰਥ ਯਾਤਰੀਆਂ ਨਾਲ ਭਰਿਆ ਟੈਂਪੂ, 4 ਬੱਚਿਆਂ ਸਮੇਤ 9 ਦੀ ਮੌਤ

ਹਾਸਨ- ਕਰਨਾਟਕ ਦੇ ਹਾਸਨ ’ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਤਿੰਨ ਵਾਹਨਾਂ ਦੀ ਟੱਕਰ ’ਚ 4 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਦੁੱਧ ਦੇ ਇਕ ਟੈਂਕਰ, ਕਰਨਾਟਕ ਸੂਬਾ ਸੜਕ ਟਰਾਂਸਪੋਰਟ ਨਿਗਮ ਦੀ ਬੱਸ ਅਤੇ ਇਕ ਟੈਂਪੂ ਵਿਚਾਲੇ ਟੱਕਰ ਹੋ ਗਈ। ਇਹ ਹਾਦਸਾ ਸ਼ਨੀਵਾਰ ਰਾਤ 11 ਵਜੇ ਵਾਪਰਿਆ। ਹਾਦਸੇ ’ਚ ਮਾਰੇ ਗਏ ਸਾਰੇ ਲੋਕ ਟੈਂਪੂ ’ਚ ਸਵਾਰ ਸਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਦੇ ਪਰਖੱਚੇ ਉਡ ਗਏ।

ਇਹ ਵੀ ਪੜ੍ਹੋ- ਕਾਂਗਰਸ ਦੇ ਡੀ. ਐੱਨ. ਏ. ’ਚ 100 ਸਾਲਾਂ ਤੋਂ ਗਾਂਧੀ ਪਰਿਵਾਰ ਦਾ ਖੂਨ: ਸ਼ਸ਼ੀ ਥਰੂਰ

PunjabKesari

ਪੁਲਸ ਨੇ ਦੱਸਿਆ ਕਿ ਤੀਰਥ ਯਾਤਰੀ ਕੁਝ ਤੀਰਥ ਅਸਥਾਨਾਂ ਤੋਂ ਦਰਸ਼ਨ ਕਰ ਕੇ ਆਪਣੇ ਜੱਦੀ ਪਿੰਡ ਪਰਤ ਰਹੇ ਸਨ। ਉਸ ਸਮੇਂ ਅਰਸੀਕੇਰੇ ਤਾਲੁਕਾ ਦੇ ਗਾਂਧੀਨਗਰ ਕੋਲ ਟੈਂਪੂ ਯਾਤਰੀ ਵਾਹਨ ਅਤੇ ਦੁੱਧ ਵਾਹਨ ਦੀ ਆਹਮਣੇ-ਸਾਹਮਣੇ ਟੱਕਰ ’ਚ 9 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਦਾ ਇਕ ਹਸਪਤਾਲ ’ਚ ਇਲਾਜ ਹੋ ਰਿਹਾ ਹੈ। 

ਇਹ ਵੀ ਪੜ੍ਹੋ- CBI ਨੇ ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ, ਡਿਪਟੀ CM ਬੋਲੇ- ‘ਸਤਿਆਮੇਵ ਜਯਤੇ’

PunjabKesari

ਓਧਰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਮਈ ਨੇ ਘਟਨਾ ’ਤੇ ਸੋਗ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉੱਚਿਤ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜ਼ਖਮੀਆਂ ਦੇ ਉੱਚਿਤ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਟਵੀਟ ਕੀਤਾ, ‘‘ਇਹ ਬੇਹੱਦ ਦੁਖ਼ਦ ਹੈ ਕਿ ਕੱਲ ਹਾਸਨ ਜ਼ਿਲ੍ਹੇ ਦੇ ਅਰਸੀਕੇਰੇ ’ਚ ਭਿਆਨਕ ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ। ਪਰਮਾਤਮਾ ਮਰਹੂਮ ਆਤਮਾਵਾਂ ਨੂੰ ਸ਼ਾਂਤੀ ਪ੍ਰਦਾਨ ਕਰਨ।’’

ਇਹ ਵੀ ਪੜ੍ਹੋ- Global Hunger Index 2022: ਭੁੱਖਮਰੀ ’ਚ ਭਾਰਤ ਦੀ ਰੈਂਕਿੰਗ ਖ਼ਰਾਬ, 6 ਸਥਾਨ ਹੇਠਾਂ ਖਿਸਕਿਆ


author

Tanu

Content Editor

Related News