ਪੱਛਮੀ ਬੰਗਾਲ ’ਚ ਇਕ ਲਾਵਾਰਿਸ ਬੈਗ ’ਚੋਂ 9 ਦੇਸੀ ਬੰਬ ਬਰਾਮਦ

Sunday, Jun 08, 2025 - 12:07 AM (IST)

ਪੱਛਮੀ ਬੰਗਾਲ ’ਚ ਇਕ ਲਾਵਾਰਿਸ ਬੈਗ ’ਚੋਂ 9 ਦੇਸੀ ਬੰਬ ਬਰਾਮਦ

ਕੋਲਕਾਤਾ-ਪੱਛਮੀ ਬੰਗਾਲ ਦੇ ਪੂਰਬੀ ਬਰਦਵਾਨ ਜ਼ਿਲੇ ’ਚ ਇਕ ਲਾਵਾਰਿਸ ਬੈਗ ’ਚੋਂ ਪੁਲਸ ਨੇ ਸ਼ਨੀਵਾਰ 9 ਦੇਸੀ ਬੰਬ ਬਰਾਮਦ ਕੀਤੇ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਸਵੇਰੇ ਇਕ ਖੇਤ ’ਚ ਪਏ ਉਕਤ ਬੈਗ ਨੂੰ ਵੇਖਿਆ ਅਤੇ ਜਮਾਲਪੁਰ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਬੰਬ ਜ਼ਾਇਆ ਕਰਨ ਵਾਲਾ ਇਕ ਦਸਤਾ ਮੌਕੇ ’ਤੇ ਪਹੁੰਚਿਆ। ਉਸ ਨੇ ਦਾਮੋਦਰ ਨਦੀ ਦੇ ਕੰਢੇ ਸਾਰੇ ਬੰਬਾਂ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ।


author

Hardeep Kumar

Content Editor

Related News