ਕਾਰਗਿਲ 20ਵੀਂ ਵਰੇਗੰਢ ਮੌਕੇ 8ਵੀਂ ਸਿੱਖ ਰੈਜੀਮੈਂਟ ਦਾ ਜ਼ਿਕਰ ਨਾ ਕਰਨ ''ਤੇ ਦੁਖੀ ਹੋਏ ਬਜ਼ੁਰਗ ਸੈਨਿਕ

Wednesday, Jul 31, 2019 - 06:14 PM (IST)

ਕਾਰਗਿਲ 20ਵੀਂ ਵਰੇਗੰਢ ਮੌਕੇ 8ਵੀਂ ਸਿੱਖ ਰੈਜੀਮੈਂਟ ਦਾ ਜ਼ਿਕਰ ਨਾ ਕਰਨ ''ਤੇ ਦੁਖੀ ਹੋਏ ਬਜ਼ੁਰਗ ਸੈਨਿਕ

ਨਵੀਂ ਦਿੱਲੀ—ਕਾਰਗਿੱਲ ਯੁੱਧ ਦੀ 20ਵੀਂ ਵਰੇਗੰਢ ਮੌਕੇ ਦਿਖਾਈ ਗਈ ਸ਼ਾਰਟ ਵੀਡੀਓ ਕਲਿੱਪ ਦੇ 2 ਦਿਨਾਂ ਬਾਅਦ ਜਵਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵੀਡੀਓ ਕਲਿੱਪ ਤੋਂ ਬਜ਼ੁਰਗ ਸੈਨਿਕਾਂ ਨੂੰ  ਕਾਫੀ 'ਦੁੱਖ' ਲੱਗਾ ਕਿ ਯੁੱਧ ਦੀ 8.55 ਮਿੰਟ ਦੀ ਇਸ ਵੀਡੀਓ ਕਲਿੱਪ 'ਚ 8ਵੀਂ ਬਟਾਲੀਅਨ ਸਿੱਖ ਰੈਜੀਮੈਂਟ ਨੂੰ ਉੱਚਿਤ ਸਥਾਨ ਨਹੀਂ ਮਿਲਿਆ। ਦੱਸ ਦੇਈਏ ਕਿ ਵੀਡੀਓ 'ਚ ਟਾਈਗਰ ਹਿਲਜ਼ ਦੀ ਪ੍ਰਸਿੱਧ ਲੜਾਈ ਦਾ ਵਰਨਣ ਕੀਤਾ ਗਿਆ ਹੈ।

ਲੈਫਟੀਨੈਂਟ ਜਨਰਲ ਜੀ. ਐੱਸ. ਸ਼ੇਰਗਿੱਲ (ਰਿਟਾਇਰਡ), ਜੋ ਕਿ ਸਿੱਖ ਰੈਜੀਮੈਂਟ ਦੇ ਕਰਨਲ ਕਮਾਂਡਰ ਸਨ, ਨੇ ਆਪਣੀ ਫੇਸਬੁੱਕ ਪੋਸਟ 'ਚ ਕਿਹਾ ਹੈ ਕਿ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਟਾਈਗਰ ਹਿਲਜ਼ 'ਤੇ ਕਬਜ਼ਾ ਕਰਨ ਦਾ ਸਿੱਖ ਰੈਜੀਮੈਂਟ ਦੀ 8ਵੀਂ ਬਟਾਲੀਅਨ ਦੇ ਵਿਸ਼ੇਸ਼ ਯੋਗਦਾਨ ਨੂੰ ਅਣਡਿੱਠਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਟਾਈਗਰ ਹਿਲਜ਼ ਦੀ ਲੜਾਈ ਸਿਰਫ ਦੋ ਬਟਾਲੀਅਨਾਂ ਨੇ ਜਿੱਤਿਆ ਹੈ, ਜਿਨ੍ਹਾਂ 'ਚੋ ਇੱਕ 8ਵੀਂ ਸਿੱਖ ਰੈਜੀਮੈਂਟ ਅਤੇ ਦੂਜੀ 18 ਗ੍ਰੇਨੇਡੀਅਰ ਸੀ। ਇਸ ਵੀਡੀਓ 'ਚ ਸਿਰਫ 18 ਗ੍ਰੇਨੇਡੀਅਰ ਨੂੰ ਹੀ ਦਿਖਾਇਆ ਗਿਆ ਸੀ।

ਅਕਤੂਬਰ 2015 'ਚ ਰਿਟਾਇਰ ਹੋਏ ਲੈਫੀਨੈਂਟ ਜਨਰਲ ਸ਼ੇਰਗਿੱਲ ਨੇ ਦੱਸਿਆ ਹੈ ਕਿ ਅਸੀਂ ਸਭ ਤੋਂ ਪਹਿਲਾਂ ਟਾਈਗਰ ਹਿਲ 'ਤੇ ਲੜਾਈ ਕੀਤੀ ਸੀ। 8ਵੀਂ ਸਿੱਖ ਰੈਜੀਮੈਂਟ ਦੇ ਹਵਾਲੇ ਤੋਂ ਬਿਨਾਂ ਤੁਸੀਂ ਲੜਾਈ ਦਾ ਜ਼ਿਕਰ ਨਹੀਂ ਕਰ ਸਕਦੇ ਹੋ। ਇਸ ਲਈ ਹੁਣ ਮੈਂ ਦੁਖੀ ਹੋ ਕੇ ਇਹ ਮੁੱਦਾ ਚੁੱਕਿਆ ਹੈ। 

ਜਦੋਂ ਸੈਨਾ ਤੋਂ ਵੀਡੀਓ 'ਚ 8ਵੀਂ ਸਿੱਖ ਰੈਜੀਮੈਂਟ ਦਾ ਜ਼ਿਕਰ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਵੀਡੀਓ ਕਲਿੱਪ ਸਿਰਫ ਪ੍ਰੇਰਣਾਦਾਇਕ ਦਸਤਾਵੇਜ਼ ਹੈ, ਜਿਸ 'ਚ ਸਿਰਫ ਰਾਸ਼ਟਰੀ ਪ੍ਰਸਿੱਧੀ ਨੂੰ ਹੀ ਦਿਖਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਜਵਾਬ ਦਿੱਤਾ ਕਿ ਕਾਰਗਿਲ ਦੀ ਵਰੇਗੰਢ ਮੌਕੇ 8ਵੇਂ ਸਿੱਖ ਰੈਜੀਮੈਂਟ ਸੈਨਿਕਾਂ ਦੀ ਬਹਾਦਰੀ ਨੂੰ ਸੋਸ਼ਲ ਮੀਡੀਆ 'ਤੇ ਵਿਸਥਾਰ ਪੂਰਵਕ ਦਿਖਾਇਆ ਗਿਆ ਹੈ। ਇਸ ਦੌਰਾਨ ਸੈਨਾ ਨੇ ਫਿਕਸ ਦੇ ਸ਼ੁਰੂਆਤੀ ਪ੍ਰਿੰਟ ਨੂੰ ਠੀਕ ਕੀਤਾ। 'ਜੁਬਰ ਟਾਪ' ਤੇ ਕਬਜਾ ਕਰਨ 'ਚ ਇੱਕ ਬਿਹਾਰ ਦਾ ਜ਼ਿਕਰ ਵੀ ਗਾਇਬ ਸੀ। ਉਸ ਨੂੰ ਰਿਟਾਇਰਡ ਬ੍ਰਿਗੇਡੀਅਰ ਦੁਆਰਾ ਪ੍ਰੋਟੈਸਟ ਪੱਤਰ ਰਾਹੀਂ ਸ਼ਾਮਲ ਕਰ ਦਿੱਤਾ ਗਿਆ ਸੀ।


author

Iqbalkaur

Content Editor

Related News