87 ਸਾਲਾ ਬਜ਼ੁਰਗ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ
Thursday, Dec 07, 2017 - 09:19 AM (IST)
ਨਵੀਂ ਦਿੱਲੀ — ਬਾਹਰੀ ਦਿੱਲੀ ਦੇ ਨਰੇਲਾ ਇਲਾਕੇ ਵਿਚ ਇਕ 87 ਸਾਲਾ ਬਜ਼ੁਰਗ ਨੇ 8 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ 4 ਦਸੰਬਰ ਨੂੰ ਦੋਸ਼ੀ ਨੇ ਰੋਹਿਣੀ ਇਲਾਕੇ ਦੇ ਗੋਦਾਮਾਂ ਨੇੜੇ ਖੇਡ ਰਹੀ ਬੱਚੀ ਨੂੰ ਲਾਲਚ ਦੇ ਕੇ ਉਸ ਨਾਲ ਜ਼ਬਰਦਸਤੀ ਕੀਤੀ ਸੀ।
