ਅਮਰਨਾਥ ਯਾਤਰਾ: ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 843 ਸ਼ਰਧਾਲੂਆਂ ਦਾ ਜਥਾ ਰਵਾਨਾ

Wednesday, Aug 16, 2023 - 03:14 PM (IST)

ਅਮਰਨਾਥ ਯਾਤਰਾ: ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 843 ਸ਼ਰਧਾਲੂਆਂ ਦਾ ਜਥਾ ਰਵਾਨਾ

ਜੰਮੂ- ਸਾਲਾਨਾ ਅਮਰਨਾਥ ਯਾਤਰਾ ਲਈ 834 ਸ਼ਰਧਾਲੂਆਂ ਦਾ ਇਕ ਜਥਾ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਇੱਥੇ ਆਧਾਰ ਕੈਂਪ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 39ਵੇਂ ਜਥੇ ਵਿਚ 614 ਪੁਰਸ਼, 146 ਔਰਤਾਂ ਅਤੇ 7 ਬੱਚੇ ਸ਼ਾਮਲ ਹਨ। ਸ਼ਰਧਾਲੂ 27 ਵਾਹਨਾਂ ਦੇ ਕਾਫ਼ਿਲੇ ਵਿਚ ਭਗਵਤੀ ਨਗਰ ਆਧਾਰ ਕੈਂਪ ਤੋਂ ਪਹਿਲਗਾਮ ਅਤੇ ਬਾਲਟਾਲ ਆਧਾਰ ਕੈਂਪਾਂ ਲਈ ਸਵੇਰੇ 3 ਵਜੇ ਤੋਂ 3.40 ਵਜੇ ਦਰਮਿਆਨ ਰਵਾਨਾ ਹੋਏ।

ਦੱਖਣੀ ਕਸ਼ਮੀਰ ਹਿਮਾਲਿਆ 'ਚ 3,888 ਮੀਟਰ ਦੀ ਉੱਚਾਈ 'ਤੇ ਸਥਿਤ ਗੁਫ਼ਾ ਮੰਦਰ ਦੀ 62 ਦਿਨਾਂ ਸਾਲਾਨਾ ਤੀਰਥ ਯਾਤਰਾ 1 ਜੁਲਾਈ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋਈ। ਨੁਨਵਾਨ-ਪਹਿਲਗਾਮ ਦੇ 48 ਕਿਲੋਮੀਟਰ ਰਿਵਾਇਤੀ ਮਾਰਗ ਤੋਂ ਹੁਣ ਤੱਕ 586 ਸ਼ਰਧਾਲੂ ਰਵਾਨਾ ਹੋਏ ਹਨ ਅਤੇ ਉਹ ਸਾਰੇ 20 ਵਾਹਨਾਂ 'ਚ ਅਮਰਨਾਥ ਲਈ ਗਏ ਹਨ।

ਬਾਕੀ 248 ਸ਼ਰਧਾਲੂ ਛੋਟੇ ਪਰ ਚੁਣੌਤੀਪੂਰਨ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਤੋਂ ਯਾਤਰਾ ਲਈ ਰਵਾਨਾ ਹੋਏ। ਇਹ ਸਾਰੇ ਸ਼ਰਧਾਲੂ ਅਮਰਨਾਥ ਗੁਫਾ ਮੰਦਰ ਲਈ 7 ਵਾਹਨਾਂ ਵਿਚ ਜੰਮੂ ਤੋਂ ਰਵਾਨਾ ਹੋਏ। ਹੁਣ ਤੱਕ 4.25 ਲੱਖ ਤੋਂ ਵਧੇਰੇ ਸ਼ਰਧਾਲੂ ਗੁਫਾ ਮੰਦਰ 'ਚ ਦਰਸ਼ਨ ਕਰ ਚੁੱਕੇ ਹਨ। ਯਾਤਰਾ 31 ਅਗਸਤ ਨੂੰ ਖ਼ਤਮ ਹੋਣ ਵਾਲੀ ਹੈ।


author

Tanu

Content Editor

Related News