ਪਿਛਲੇ ਕੁਝ ਮਹੀਨਿਆਂ ’ਚ 80 ਲੱਖ ਸੈਲਾਨੀਆਂ ਨੇ ਕਸ਼ਮੀਰ ਦਾ ਕੀਤਾ ਦੌਰਾ, ਟੁੱਟਿਆ ਰਿਕਾਰਡ : ਸਿਨਹਾ

Saturday, Apr 09, 2022 - 03:05 PM (IST)

ਪਿਛਲੇ ਕੁਝ ਮਹੀਨਿਆਂ ’ਚ 80 ਲੱਖ ਸੈਲਾਨੀਆਂ ਨੇ ਕਸ਼ਮੀਰ ਦਾ ਕੀਤਾ ਦੌਰਾ, ਟੁੱਟਿਆ ਰਿਕਾਰਡ : ਸਿਨਹਾ

ਸ੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕਿਹਾ ਕਿ ਕਸ਼ਮੀਰ ਸੈਰ-ਸਪਾਟੇ ਨੂੰ ਲੈ ਕੇ ਸੁਨਹਿਰੀ ਦੌਰ ਦਾ ਵੇਖ ਰਿਹਾ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ 'ਚ ਹੀ 80 ਲੱਖ ਸੈਲਾਨੀਆਂ ਨੇ ਘਾਟੀ ਦਾ ਦੌਰਾ ਕੀਤਾ ਹੈ। ਜਿਸ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਗਿਣਤੀ ਵਿਚ ਲੋਕ ਕਸ਼ਮੀਰ ਦਾ ਦੌਰਾ ਕਰ ਰਹੇ ਹਨ। ਕਸ਼ਮੀਰ ਦੇ ਇਤਿਹਾਸ ਵਿਚ ਸੈਰ-ਸਪਾਟੇ ਨੂੰ ਲੈ ਕੇ ਇਹ ਇਕ ਸੁਨਹਿਰੀ ਦੌਰ ਹੈ ਅਤੇ ਸਾਨੂੰ ਇਸ ਸਮੇਂ ਦਾ ਲਾਭ ਲੈਣਾ ਚਾਹੀਦਾ ਹੈ। ਪਿਛਲੇ ਕੁਝ ਮਹੀਨਿਆਂ ’ਚ, 80 ਲੱਖ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ ਹੈ, ਜੋ ਪਿਛਲੇ 10 ਤੋਂ 20 ਸਾਲਾਂ ਦੇ ਮੁਕਾਬਲੇ ਇਕ ਰਿਕਾਰਡ ਗਿਣਤੀ ਹੈ।

ਸਿਨਹਾ ਨੇ ਕਿਹਾ, "ਉਡਾਣ ਸੰਚਾਲਨ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਸਾਰੇ ਹੋਟਲ ਪਹਿਲਾਂ ਤੋਂ ਹੀ ਬੁੱਕ ਹਨ ਅਤੇ ਭਾਰਤ ਦੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਸ਼੍ਰੀਨਗਰ ਲਈ ਹਵਾਈ ਟਿਕਟ ਪ੍ਰਾਪਤ ਕਰਨ ਵਿਚ ਮੁਸ਼ਕਲ ਆ ਰਹੀ ਹੈ।" ਡਲ ਝੀਲ ਵਿਚ ਔਸਤਨ 3,500 ਸ਼ਿਕਾਰੀਆਂ ਦੀ ਕਤਾਰ ਹਰ ਰੋਜ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਝੀਲ ਦੀ ਤੇਜ਼ੀ ਨਾਲ ਸਫਾਈ ਕੀਤੀ ਜਾਵੇ।


author

Tanu

Content Editor

Related News