'ਸਮਾਰਟ ਸਿਟੀ ਮਿਸ਼ਨ' ਤਹਿਤ ਸ਼੍ਰੀਨਗਰ 'ਚ ਪੈਦਲ ਚੱਲਣ ਵਾਲਿਆਂ ਲਈ ਬਣੇਗਾ 80 ਕਿਲੋਮੀਟਰ ਲੰਬਾ ਰਾਹ

06/03/2023 3:21:04 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ 'ਸਮਾਰਟ ਸਿਟੀ ਮਿਸ਼ਨ' ਯੋਜਨਾ ਤਹਿਤ ਜਲ ਆਵਾਜਾਈ ਅਤੇ ਇਲੈਕਟ੍ਰਿਕ ਬੱਸ ਸੇਵਾ ਤੋਂ ਇਲਾਵਾ ਯਾਤਰੀਆਂ ਲਈ 80 ਕਿਲੋਮੀਟਰ ਪੈਦਲ ਚੱਲਣ ਵਾਲਾ ਰਾਹ ਵਿਕਸਿਤ ਕੀਤਾ ਜਾਵੇਗਾ। ਇਸ ਨੂੰ ਕਿਸੇ ਵੀ ਭਾਰਤੀ ਸ਼ਹਿਰ ਲਈ ਬੇਮਿਸਾਲ ਪ੍ਰਬੰਧ ਦੱਸਿਆ ਜਾ ਰਿਹਾ ਹੈ। ਸ਼੍ਰੀਨਗਰ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤਹਰ ਆਮਿਰ ਖਾਨ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ ਸਾਈਕਲ ਟਰੈੱਕ, ਮਜ਼ਬੂਤ ਸੀਵਰੇਜ ਸਿਸਟਮ ਅਤੇ ਭੂਗੀਗਤ ਬਿਜਲੀ ਨੈੱਟਵਰਕ ਲਾਇਆ ਜਾ ਰਿਹਾ ਹੈ।

ਖਾਨ ਨੇ ਕਿਹਾ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਵਲੋਂ ਲਾਗੂ ਕੀਤੇ ਜਾ ਰਹੇ ਮਿਸ਼ਨ ਤਹਿਤ ਸਾਰੇ ਪ੍ਰਾਜੈਕਟ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗੀ। ਇਕ ਸਾਫ਼ ਅਤੇ ਟਿਕਾਊ ਵਾਤਾਵਰਣ ਪ੍ਰਦਾਨ ਕਰਨਗੇ। ਅਸੀਂ ਸ਼੍ਰੀਨਗਰ ਦੇ 80 ਕਿਲੋਮੀਟਰ ਪੈਦਲ ਚੱਲਣ ਵਾਲਾ ਰਾਹ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ, ਜੋ ਦੇਸ਼ ਦੇ ਕਿਸੇ ਵੀ ਸ਼ਹਿਰ ਲਈ ਬੇਮਿਸਾਲ ਹੈ। ਸਮਾਰਟ ਸਿਟੀ ਪ੍ਰਾਜੈਕਟ ਸ਼ਹਿਰਾਂ ਦੇ ਪੁਨਰ ਵਿਕਾਸ ਲਈ 2015 'ਚ ਸ਼ੁਰੂ ਕੀਤਾ ਗਿਆ ਸੀ। ਇਹ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ 'ਚੋਂ ਇੱਕ ਹੈ।


Tanu

Content Editor

Related News