ਦੁਬਈ ''ਚ ਫ਼ਸੇ ਭਾਰਤੀਆਂ ਲਈ ਰਾਹਤ ਭਰੀ ਖ਼ਬਰ ! ਖੁੱਲ੍ਹ ਗਿਆ ਘਰ ਵਾਪਸੀ ਦਾ ''ਰਾਹ''
Tuesday, Mar 03, 2026 - 10:59 AM (IST)
ਨੈਸ਼ਨਲ ਡੈਸਕ- ਇਰਾਨ ਤੇ ਅਮਰੀਕਾ-ਇਜ਼ਰਾਈਲ ਵਿਚਾਲੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਜੰਗ ਨੇ ਤੀਜੇ ਵਿਸ਼ਵ ਜੰਗ ਦੇ ਖ਼ਤਰੇ ਨੂੰ ਵੀ ਵਧਾ ਦਿੱਤਾ ਹੈ। ਮੱਧ ਪੂਰਬ ਵਿੱਚ ਅਚਾਨਕ ਬਦਲੇ ਹਾਲਾਤਾਂ ਅਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਹਜ਼ਾਰਾਂ ਭਾਰਤੀ ਯਾਤਰੀ ਵੱਖ-ਵੱਖ ਦੇਸ਼ਾਂ ਵਿੱਚ ਫਸੇ ਹੋਏ ਹਨ। ਇਨ੍ਹਾਂ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਲਈ ਭਾਰਤੀ ਏਅਰਲਾਈਨਜ਼ ਨੇ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਸਿਵਲ ਏਵੀਏਸ਼ਨ ਮੰਤਰਾਲੇ ਅਨੁਸਾਰ, ਇੰਡੀਗੋ ਅੱਜ ਸਾਊਦੀ ਅਰਬ ਦੇ ਜੇਦਾਹ ਤੋਂ ਭਾਰਤ ਲਈ 10 ਵਿਸ਼ੇਸ਼ ਰਾਹਤ ਉਡਾਣਾਂ ਚਲਾ ਰਿਹਾ ਹੈ, ਜਦਕਿ ਸਪਾਈਸਜੈੱਟ ਅੱਜ ਯੂ.ਏ.ਈ. ਦੇ ਫੁਜੈਰਾਹ ਤੋਂ ਭਾਰਤ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਦਿੱਲੀ, ਮੁੰਬਈ ਅਤੇ ਕੋਚੀ ਲਈ 4 ਵਿਸ਼ੇਸ਼ ਉਡਾਣਾਂ ਚਲਾਏਗਾ। ਇਸ ਤੋਂ ਇਲਾਵਾ ਸਪਾਈਸਜੈੱਟ 4 ਮਾਰਚ ਤੋਂ ਫੁਜੈਰਾਹ ਲਈ ਨਿਯਮਤ ਉਡਾਣਾਂ ਨੂੰ ਵੀ ਬਹਾਲ ਕਰਨ ਦੀ ਯੋਜਨਾ ਹੈ। ਇਨ੍ਹਾਂ ਤੋਂ ਇਲਾਵਾ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਕਿਹਾ ਹੈ ਕਿ ਉਹ ਇਸ ਇਲਾਕੇ ਲਈ ਦੁਬਾਰਾ ਫਲਾਈਟਾਂ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ।
ਇਹ ਵੀ ਪੜ੍ਹੋ- ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋ ਗਿਆ ਹਮਲਾ ! IAEA ਨੇ 'ਲੀਕੇਜ' ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ
ਜ਼ਿਕਰਯੋਗ ਹੈ ਕਿ ਜੰਗੀ ਹਾਲਾਤਾਂ ਕਾਰਨ ਸੋਮਵਾਰ ਨੂੰ ਲਗਭਗ 357 ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਹਾਲਾਂਕਿ, ਸੋਮਵਾਰ ਸ਼ਾਮ ਤੋਂ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਅਤੇ ਫਸੇ ਹੋਏ ਭਾਰਤੀ ਜਹਾਜ਼ਾਂ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਸਿਵਲ ਏਵੀਏਸ਼ਨ ਮੰਤਰਾਲਾ, ਵਿਦੇਸ਼ ਮੰਤਰਾਲਾ (MEA) ਅਤੇ ਭਾਰਤੀ ਦੂਤਾਵਾਸਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਅਤੇ ਰੋਕੇ ਗਏ ਹਵਾਈ ਖੇਤਰ ਤੋਂ ਬਚਣ ਲਈ ਵਿਕਲਪਿਕ ਰਸਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਭਾਰਤ ਅਤੇ ਖਾੜੀ ਖੇਤਰ ਵਿਚਕਾਰ ਚੱਲਣ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਵੀ ਸੀਮਤ ਸੰਚਾਲਨ ਕਰ ਰਹੀਆਂ ਹਨ।
ਏਅਰਲਾਈਨਾਂ ਵਾਧੂ ਸਮਰੱਥਾ ਤਾਇਨਾਤ ਕਰ ਰਹੀਆਂ ਹਨ ਤਾਂ ਜੋ ਭੀੜ ਨੂੰ ਘੱਟ ਕੀਤਾ ਜਾ ਸਕੇ। ਏਅਰਲਾਈਨਜ਼ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਉਡਾਣ ਦੇ ਨਵੇਂ ਸਮੇਂ ਬਾਰੇ ਜਾਣਕਾਰੀ ਲਈ ਸਬੰਧਤ ਏਅਰਲਾਈਨ ਦੀ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ 'ਤੇ ਸੰਪਰਕ ਕਰਨ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦੇ ਇਕ ਫ਼ੈਸਲੇ ਨੇ ਸਾਰੀ ਦੁਨੀਆ ਨੂੰ ਪਾ'ਤਾ ਵਖ਼ਤ ! ਭਾਰਤੀਆਂ ਨੂੰ ਵੀ ਚੁਕਾਉਣੀ ਪਵੇਗੀ 'ਕੀਮਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
