ਪਰੇਸ਼ਾਨ ਕਰ ਰਹੀ ਸੀ 8 ਸਾਲ ਦੀ ਮਾਸੂਮ, ਨਾਰਾਜ਼ ਨਾਬਾਲਗ ਮੁੰਡੇ ਨੇ ਉਤਾਰਿਆ ਮੌਤ ਦੇ ਘਾਟ
Thursday, Dec 07, 2023 - 05:27 PM (IST)

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤੰਗ-ਪਰੇਸ਼ਾਨ ਕੀਤੇ ਜਾਣ ਤੋਂ ਨਾਰਾਜ਼ ਇਕ ਨਾਬਾਲਗ ਮੁੰਡੇ ਨੇ 8 ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਮੁਤਾਬਕ ਮੁੰਡੇ ਦੇ ਗੁਆਂਢ ਵਿਚ ਹੀ ਬੱਚੀ ਰਹਿੰਦੀ ਸੀ। ਇਹ ਘਟਨਾ 1 ਦਸੰਬਰ ਦੀ ਹੈ ਅਤੇ ਲਾਸ਼ ਬਰਾਮਦ ਹੋਣ ਮਗਰੋਂ ਇਹ ਮਾਮਲਾ ਸਾਹਮਣੇ ਆਇਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਜਾਲਨਾ ਜ਼ਿਲ੍ਹੇ ਤੋਂ ਪੁਲਸ ਨੇ ਕਤਲ ਦੇ ਦੋਸ਼ੀ ਮੁੰਡੇ ਨੂੰ ਹਿਰਾਸਤ 'ਚ ਲੈ ਲਿਆ, ਜਦਕਿ ਉਸ ਦੇ ਪਿਤਾ ਨੂੰ ਪੀੜਤਾ ਦੀ ਲਾਸ਼ ਨੂੰ ਟਿਕਾਏ ਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ। ਨਾਬਾਲਗ ਮੁੰਡੇ ਦੀ ਉਮਰ 16 ਸਾਲ ਹੈ।
ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਪਿਛਲੇ ਸ਼ੁੱਕਰਵਾਰ ਨੂੰ ਆਈਸਕ੍ਰੀਮ ਖਰੀਦਣ ਲਈ ਘਰੋਂ ਨਿਕਲਣ ਤੋਂ ਬਾਅਦ ਲਾਪਤਾ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਸਫਲਤਾ ਨਹੀਂ ਮਿਲੀ। 4 ਦਸੰਬਰ ਨੂੰ ਪੁਲਸ ਨੂੰ ਇਕ ਇਮਾਰਤ ਦੇ ਖਾਲੀ ਕਮਰੇ 'ਚ ਇਕ ਪਲਾਸਟਿਕ ਦੇ ਥੈਲੇ 'ਚ ਕੁੜੀ ਦੀ ਵੱਢੀ ਹੋਈ ਲਾਸ਼ ਮਿਲੀ ਸੀ।
ਇਹ ਵੀ ਪੜ੍ਹੋ- ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ IPC ਦੀ ਧਾਰਾ 363 (ਅਗਵਾ), 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਲੁਕਾਉਣ) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਇਮਾਰਤ ਵਿਚ ਰਹਿਣ ਵਾਲਾ ਇਕ ਨੌਜਵਾਨ ਵੀ ਲਾਪਤਾ ਸੀ। ਪੁਲਸ ਨੇ ਉਕਤ ਮੰਡੇ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ਨਾਲ ਜੁੜੀਆਂ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਦੀਆਂ ਤਾਰਾਂ! ਦੋ ਸ਼ੂਟਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8