8 ਸਾਲਾ ਬੱਚੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਪੱਥਰ ਮਾਰ ਕੀਤਾ ਕਤਲ, ਪਿਤਾ ਦੇ ਜਾਣਕਾਰ ਸਨ ਮੁਲਜ਼ਮ

Tuesday, Oct 10, 2023 - 08:47 AM (IST)

8 ਸਾਲਾ ਬੱਚੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਪੱਥਰ ਮਾਰ ਕੀਤਾ ਕਤਲ, ਪਿਤਾ ਦੇ ਜਾਣਕਾਰ ਸਨ ਮੁਲਜ਼ਮ

ਰਾਜਕੋਟ (ਭਾਸ਼ਾ)- ਗੁਜਰਾਤ ਦੇ ਰਾਜਕੋਟ ’ਚ ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਅੱਠ ਸਾਲ ਦੀ ਇੱਕ ਬੱਚੀ ਨੂੰ ਅਗਵਾ ਕਰ ਲਿਆ, ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਫਿਰ ਪੱਥਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਸੋਮਵਾਰ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਉਹ ਬੱਚੀ ਦੇ ਪਿਤਾ ਦੇ ਜਾਣਕਾਰ ਹਨ। ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਇਕ ਦਿਨ ਬਾਅਦ 7 ਅਕਤੂਬਰ ਨੂੰ ਉਸ ਦੀ ਲਾਸ਼ ਸ਼ਹਿਰ ਦੇ ਰੇਲਵੇ ਸਟੇਸ਼ਨ ਪਿੱਛੇ ਇਕ ਸੁੰਨਸਾਨ ਥਾਂ ਤੋਂ ਬਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨਾਲ ਕੱਚੇ ਤੇਲ 'ਚ ਉਬਾਲ, ਵੱਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਵਧੀਕ ਪੁਲਸ ਕਮਿਸ਼ਨਰ ਵਿਧੀ ਚੌਧਰੀ ਨੇ ਦੱਸਿਆ ਕਿ ਸਿਟੀ ਕ੍ਰਾਈਮ ਬ੍ਰਾਂਚ ਨੇ ਸੀ. ਸੀ. ਟੀ. ਵੀ. ਫੁਟੇਜ ਅਤੇ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੇ ਪਹਿਲਾਂ ਜਬਰ-ਜ਼ਿਨਾਹ ਕੀਤਾ , ਫਿਰ ਉਸ ਦੇ ਸਿਰ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ। ਕਿਉਂਕਿ ਮੁਲਜ਼ਮ ਬੱਚੀ ਦੇ ਪਿਤਾ ਨੂੰ ਜਾਣਦੇ ਸੀ, ਇਸ ਲਈ ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਬਾਰੇ ਆਪਣੇ ਪਿਤਾ ਨੂੰ ਦੱਸ ਦੇਵੇਗੀ, ਇਸ ਲਈ ਉਨ੍ਹਾਂ ਬੱਚੀ ਨੂੰ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਇਜ਼ਰਾਈਲ 'ਚ ਹਮਾਸ ਦੇ ਹਮਲਿਆਂ 'ਚ ਮਾਰੇ ਗਏ 10 ਨੇਪਾਲੀ ਨਾਗਰਿਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News